ਨਵੀਂ ਦਿੱਲੀ : ਇੱਥੋਂ ਸ੍ਰੀਨਗਰ ਜਾ ਰਿਹਾ ਇੰਡੀਗੋ ਜਹਾਜ਼ ਤੂਫਾਨ ’ਚ ਫਸ ਗਿਆ ਤੇ ਇਸ ਦੌਰਾਨ ਦੋ ਜ਼ੋਰਦਾਰ ਝਟਕੇ ਲੱਗੇ। ਅਚਾਨਕ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸਵਾਰੀਆਂ ’ਚ ਘਬਰਾਹਟ ਹੋਣੀ ਸ਼ੁਰੂ ਹੋ ਗਈ। ਜਦੋਂ ਸਥਿਤੀ ਕਾਬੂ ’ਚ ਆਈ ਤਾਂ ਬੱਚਿਆਂ ਅਤੇ ਹੋਰ ਕਈ ਸਵਾਰੀਆਂ ਨੂੰ ਪਾਣੀ ਪਿਲਾ ਕੇ ਸ਼ਾਂਤ ਕੀਤਾ ਗਿਆ। ਚਾਲਕ ਦਲ ਨੇ ਜਹਾਜ਼ ਤੇ ਯਾਤਰੀਆਂ ਨੂੰ ਸੰਭਾਲਦਿਆਂ ਸ੍ਰੀਨਗਰ ’ਚ ਜਹਾਜ਼ ਸਫਲਤਾ ਨਾਲ ਉਤਾਰ ਲਿਆ। ਜਹਾਜ਼ ਸੋਮਵਾਰ ਸ਼ਾਮ 5.25 ਵਜੇ ਦਿੱਲੀ ਤੋਂ ਰਵਾਨਾ ਹੋਇਆ ਸੀ।
ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਜਾਰੀ
ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਹੇਠ ਰੱਖਣ ਲਈ ਕੇਂਦਰ ਸਰਕਾਰ ਨੇ ਇਸ ਦੀ ਬਰਾਮਦ ’ਤੇ 8 ਦਸੰਬਰ ਨੂੰ ਲਾਈ ਪਾਬੰਦੀ ਪਹਿਲਾਂ ਦੇ ਹੁਕਮ ਮੁਤਾਬਕ 31 ਮਾਰਚ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਪਾਬੰਦੀ ਲਾਗੂ ਹੈ ਅਤੇ ਸਥਿਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ।
ਅੰਮਿ੍ਰਤਸਰ-ਕਾਠਗੋਦਾਮ ਟਰੇਨ ਮਨਜ਼ੂਰ
ਦੇਹਰਾਦੂਨ : ਕੇਂਦਰ ਸਰਕਾਰ ਨੇ ਅੰਮਿ੍ਰਤਸਰ ਤੇ ਕਾਠਗੋਦਾਮ ਵਿਚਾਲੇ ਰੇਲ ਗੱਡੀ ਚਲਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਿੱਤੀ ਹੈ।




