ਮੁੰਬਈ : ਅਨੁਪਮਾ ਫੇਮ ਅਦਾਕਾਰ ਰਿਤੂਰਾਜ ਸਿੰਘ (59) ਦੀ ਸੋਮਵਾਰ ਰਾਤ ਸਾਢੇ 12 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ। ਉਸ ਨੇ ਬਨੇਗੀ ਅਪਨੀ ਬਾਤ, ਹਿਟਲਰ ਦੀਦੀ, ਸ਼ਪਥ, ਅਦਾਲਤ, ਦੀਆ ਔਰ ਬਾਤੀ, ਹਮ ਵਰਗੇ ਟੀ ਵੀ ਸੀਰੀਅਲਾਂ ’ਚ ਵੀ ਭੂਮਿਕਾਵਾਂ ਨਿਭਾਈਆਂ।
ਰਾਹੁਲ ਦੀ ਜ਼ਮਾਨਤ
ਸੁਲਤਾਨਪੁਰ (ਯੂ ਪੀ) : ਸੁਲਤਾਨਪੁਰ ਜ਼ਿਲ੍ਹੇ ਦੀ ‘ਸੰਸਦ ਮੈਂਬਰ-ਵਿਧਾਇਕ ਅਦਾਲਤ) ਨੇ ਮੰਗਲਵਾਰ ਰਾਹੁਲ ਗਾਂਧੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਟਿੱਪਣੀ ਕਰਨ ਲਈ ਦਾਇਰ ਮਾਣਹਾਨੀ ਦੇ ਕੇਸ ’ਚ ਜ਼ਮਾਨਤ ਦੇ ਦਿੱਤੀ। ਉਹ ਆਪਣੀ ਯਾਤਰਾ ਦਰਮਿਆਨ ਜੱਜ ਯੋਗੇਸ਼ ਯਾਦਵ ਦੇ ਸਾਹਮਣੇ ਪੇਸ਼ ਹੋਏ ਅਤੇ ਜ਼ਮਾਨਤ ਬਾਂਡ ਭਰਨ ਤੋਂ ਬਾਅਦ ਉਨ੍ਹਾ ਨੂੰ ਜ਼ਮਾਨਤ ਮਿਲ ਗਈ।




