ਅਸੀਂ ਸ਼ਾਹਜਹਾਂ ਕੱਢ’ਤਾ, ਹੁਣ ਭਾਜਪਾ ਬਿ੍ਰਜਭੂਸ਼ਣ ਖਿਲਾਫ ਕਾਰਵਾਈ ਕਰੇ : ਤਿ੍ਰਣਮੂਲ

0
152

ਕੋਲਕਾਤਾ : ਤਿ੍ਰਣਮੂਲ ਕਾਂਗਰਸ ਨੇ ਸੰਦੇਸ਼ਖਾਲੀ ਵਿਚ ਕਈ ਮਹਿਲਾਵਾਂ ’ਤੇ ਜਿਸਮਾਨੀ ਹਮਲੇ ਕਰਨ ਤੇ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਦੇ ਕੇਸ ਵਿਚ ਮੁੱਖ ਮੁਲਜ਼ਮ ਸ਼ੇਖ ਸ਼ਾਹਜਹਾਂ ਨੂੰ ਵੀਰਵਾਰ ਮੁਅੱਤਲ ਕਰ ਦਿੱਤਾ। ਉਸ ਦੀ ਗਿ੍ਰਫਤਾਰੀ ਦੇ ਕੁਝ ਘੰਟਿਆਂ ਬਾਅਦ ਪਾਰਟੀ ਨੇ ਸ਼ਾਹਜਹਾਂ ਨੂੰ ਛੇ ਸਾਲ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ। ਤਿ੍ਰਣਮੂਲ ਆਗੂਆਂ ਡੈਰੇਕ ਓ’ਬ੍ਰਾਇਨ ਤੇ ਪੱਛਮੀ ਬੰਗਾਲ ਦੇ ਮੰਤਰੀ ਬ੍ਰਤਯਾ ਬਾਸੂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਕਾਨੂੰਨ ਦੇ ਰਾਜ ਪ੍ਰਤੀ ਵਚਨਬੱਧ ਹੈ, ਜਦਕਿ ਭਾਜਪਾ ਸੰਦੇਸ਼ਖਾਲੀ ਮੁੱਦੇ ’ਤੇ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਡੈਰੇਕ ਨੇ ਭਾਜਪਾ ਨੂੰ ਚੈਲੰਜ ਕੀਤਾ ਕਿ ਉਹ ਹੁਣ ਆਪਣੇ ਦਾਗੀ ਸਾਂਸਦ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿ੍ਰਜਭੂਸ਼ਣ ਸ਼ਰਣ ਸਿੰਘ ਖਿਲਾਫ ਕਾਰਵਾਈ ਕਰਕੇ ਦਿਖਾਏ। ਹੁਣ ਸੰਦੇਸ਼ਖਾਲੀ ਕੇਂਦਰ ਬਨਾਮ ਪੱਛਮੀ ਬੰਗਾਲ ਅਤੇ ਭਾਜਪਾ ਬਨਾਮ ਤਿ੍ਰਣਮੂਲ ਕਾਂਗਰਸ ਦਾ ਬਣ ਗਿਆ ਹੈ। ਬਾਸੂ ਨੇ ਕਿਹਾ ਕਿ ਸ਼ੇਖ ਸ਼ਾਹਜਹਾਂ ਇਸ ਕਰਕੇ ਨਹੀਂ ਗਿ੍ਰਫਤਾਰ ਕੀਤਾ ਜਾ ਸਕਿਆ, ਕਿਉਕਿ ਕੋਰਟ ਨੇ ਰੋਕ ਲਾਈ ਸੀ। ਜਦੋਂ ਕੋਰਟ ਨੇ ਰੋਕ ਚੁੱਕੀ, ਪੁਲਸ ਨੇ ਉਸ ਨੂੰ ਗਿ੍ਰਫਤਾਰ ਕੀਤਾ, ਨਾ ਕਿ ਕੇਂਦਰੀ ਏਜੰਸੀ ਨੇ। ਸ਼ੇਖ ਸੰਦੇਸ਼ਖਾਲੀ ਅਸੰਬਲੀ ਹਲਕੇ ਵਿਚ ਪਾਰਟੀ ਕਨਵੀਨਰ ਤੇ ਉੱਤਰੀ 24 ਪਰਗਨਾ ਵਿਚ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੀ। ਪੁਲਸ ਨੇ ਸ਼ੇਖ ਨੂੰ 55 ਦਿਨਾਂ ਬਾਅਦ ਸੰਦੇਸ਼ਖਾਲੀ ਤੋਂ ਲੱਗਭੱਗ 30 ਕਿਲੋਮੀਟਰ ਦੂਰ ਮੀਨਾਖਾਨ ਦੇ ਘਰ ਵਿੱਚੋਂ ਗਿ੍ਰਫਤਾਰ ਕੀਤਾ, ਜਿੱਥੇ ਉਹ ਕੁਝ ਸਾਥੀਆਂ ਨਾਲ ਘਰ ਵਿਚ ਲੁਕਿਆ ਹੋਇਆ ਸੀ। ਇਸ ਦੌਰਾਨ ਸ਼ੇਖ ਨੂੰ ਬਸ਼ੀਰਹਾਟ ਦੀ ਅਦਾਲਤ ਨੇ 10 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ।

LEAVE A REPLY

Please enter your comment!
Please enter your name here