ਬਲਾਤਕਾਰ ਦਾ ਸ਼ਿਕਾਰ ਦੋ ਕੁੜੀਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ

0
146

ਕਾਨਪੁਰ : ਯੂ ਪੀ ਦੇ ਘਾਟਮਪੁਰ ਇਲਾਕੇ ਦੇ ਪਿੰਡ ’ਚ ਇੱਟਾਂ ਦੇ ਭੱਠੇ ਨੇੜੇ ਖੇਤ ’ਚ ਦੋ ਕੁੜੀਆਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ। ਪਰਵਾਰਾਂ ਦਾ ਦੋਸ਼ ਹੈ ਕਿ ਭੱਠੇ ’ਤੇ ਕੰਮ ਕਰਦੀਆਂ 16 ਅਤੇ 14 ਸਾਲ ਦੀਆਂ ਇਨ੍ਹਾਂ ਕੁੜੀਆਂ ਨਾਲ ਕੁਝ ਦਿਨ ਪਹਿਲਾਂ ਠੇਕੇਦਾਰ ਰਾਮਰੂਪ ਨਿਸ਼ਾਦ, ਉਸ ਦੇ ਮੁੰਡੇ ਅਤੇ ਭਤੀਜੇ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਵੀਡੀਓ ਵੀ ਬਣਾਈ ਸੀ। ਕੁੜੀਆਂ ਨੇ ਬੁੱਧਵਾਰ ਦਰੱਖਤ ਨਾਲ ਫਾਹਾ ਲੈ ਲਿਆ। ਠੇਕੇਦਾਰ ਰਾਮਰੂਪ ਨਿਸ਼ਾਦ (48), ਉਸ ਦੇ ਬੇਟੇ ਰਾਜੂ (18) ਅਤੇ ਭਤੀਜੇ ਸੰਜੇ (19) ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here