ਨਵੀਂ ਦਿੱਲੀ : ਹੁਣ ਜਦੋਂ ਭਾਜਪਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਹੋ ਗਈ ਤਾਂ ਪਾਰਟੀ ਦੇ ਵੱਡੇ ਚਿਹਰੇ ਚੋਣ ਰਾਜਨੀਤੀ ਤੋਂ ਦੂਰੀ ਬਣਾ ਰਹੇ ਹਨ। ਭਾਜਪਾ ਕਈ ਨਵੇਂ ਨੇਤਾਵਾਂ ਨੂੰ ਟਿਕਟ ਦੇਣ ’ਤੇ ਵਿਚਾਰ ਕੀਤਾ ਹੈ। ਟਿਕਟ ਕੱਟੇ ਜਾਣ ਤੋਂ ਪਹਿਲਾ ਪੂਰਬੀ ਦਿੱਲੀ ਤੋਂ ਭਾਜਪਾ ਸਾਂਸਦ �ਿਕਟਰ ਗੌਤਮ ਗੰਭੀਰ ਨੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਪਾਰਟੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ ਨੂੰ ਪੱਤਰ ਲਿਖ ਕੇ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗੰਭੀਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਸਾਲ 2019 ’ਚ ਪਾਰਟੀ ਦੀ ਟਿਕਟ ’ਤੇ ਚੋਣ ਲੜ ਕੇ ਸਾਂਸਦ ਬਣੇ ਗੌਤਮ ਗੰਭੀਰ ਰਾਜਨੀਤੀ ’ਚ ਆਏ ਸਨ। ਅਕਸਰ ਪਾਰਟੀ ਵੱਲੋਂ ਚਲਾਏ ਅਭਿਆਨਾਂ ਅਤੇ ਧਰਨਿਆਂ-ਪ੍ਰਦਰਸ਼ਨਾਂ ’ਚ ਸ਼ਾਮਲ ਨਹੀਂ ਹੁੰਦੇ ਸਨ। ਇੱਥੋਂ ਤੱਕ ਕਿ ਸਥਾਨਕ ਪੱਧਰ ’ਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਉਨ੍ਹਾ ਦੇ ਮਤਭੇਦ ਸਨ, ਜਿਸ ਨਾਲ ਸਿਖਰਲੇ ਨੇਤਾ ਵੀ ਉਹਨਾ ਤੋਂ ਨਾਰਾਜ਼ ਸਨ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਅਤੇ ਉਨ੍ਹਾ ਦੀ ਬੇਹੱਦ ਘੱਟ ਸਰਗਰਮੀ ਵਿਚਾਲੇ ਪਾਰਟੀ ਨੇ ਅਗਾਊਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰਬੀ ਦਿੱਲੀ ਤੋਂ ਗੰਭੀਰ ਦਾ ਟਿਕਟ ਕੱਟ ਕੇ ਨਵੇਂ ਉਮੀਦਵਾਰ ਨੂੰ ਮੈਦਾਨ ’ਚ ਉਤਾਰਨ ਦਾ ਮਨ ਬਣਾ ਲਿਆ ਹੈ। ਇਸ ਦੇ ਨਤੀਜੇ ਵਜੋਂ ਦਿੱਲੀ ਭਾਜਪਾ ਵੱਲੋਂ ਕੇਂਦਰੀ ਚੋਣ ਕਮੇਟੀ ਨੂੰ ਪੂਰਬੀ ਦਿੱਲੀ ਸੀਟ ਲਈ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਪ੍ਰਦੇਸ਼ ਇਕਾਈ ’ਚ ਮਹਾਂ ਮੰਤਰੀ ਹਰਸ਼ ਮਲਹੋਤਰਾ ਦਾ ਨਾਂਅ ਪੇਸ਼ ਕੀਤਾ ਹੈ।
ਇਸੇ ਦੌਰਾਨ ਸਾਬਕਾ ਮੰਤਰੀ ਅਤੇ ਹਜ਼ਾਰੀਬਾਗ (ਝਾਰਖੰਡ) ਤੋਂ ਭਾਜਪਾ ਸਾਂਸਦ ਜੈਅੰਤ ਸਿਨਹਾ ਨੇ ਅਗਾਊਂ ਲੋਕ ਸਭਾ ਚੋਣਾਂ ਨਾ ਲੜਨ ਦੀ ਇੱਛਾ ਪ੍ਰਗਟਾਈ ਅਤੇ ਕਿਹਾ ਕਿ ਉਹ ਆਪਣਾ ਪੂਰਾ ਧਿਆਨ ਭਾਰਤ ਅਤੇ ਪੂਰੀ ਦੁਨੀਆ ’ਚ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਜਿੱਠਣ ’ਤੇ ਕੇਂਦਰਤ ਕਰਨਾ ਚਾਹੁੰਦੇ ਹਨ। ਜੈਯੰਤ ਸਿਨਹਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਕੇਂਦਰੀ ਮੰਤਰੀ ਰਹੇ ਯਸ਼ਵੰਤ ਸਿਨਹਾ ਦੇ ਪੁੱਤਰ ਹਨ। ਯਸ਼ਵੰਤ ਸਿਨਹਾ ਫਿਲਹਾਲ ਟੀ ਐੱਮ ਸੀ ’ਚ ਹਨ। ਜੈਯੰਤ 2014 ’ਚ ਪਹਿਲੀ ਵਾਰ ਲੋਕ ਸਭਾ ਚੋਣ ਲੜ ਕੇ ਸੰਸਦ ਪਹੁੰਚੇ ਸਨ। ਸਿਨਹਾ ਨੇ ਐੱਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਉਨ੍ਹਾ ਪਾਰਟੀ ਪ੍ਰਧਾਨ ਜੇ ਪੀ ਨੱਢਾ ਨੂੰ ਚੋਣ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਲਈ ਬੇਨਤੀ ਕੀਤੀ ਹੈ, ਤਾਂ ਕਿ ਮੈਂ ਭਾਰਤ ਅਤੇ ਦੁਨੀਆ ਭਰ ਦੇ ਵਿਸ਼ਵ ਵਾਤਾਵਰਣ ਪ੍ਰਰਵਰਤਣ ਨਾਲ ਨਜਿੱਠਣ ’ਤੇ ਧਿਆਨ ਕੇਂਦਰਤ ਕਰ ਸਕਾਂ। ਉਨ੍ਹਾ ਕਿਹਾਮੈਂ ਆਰਥਕ ਅਤੇ ਸ਼ਾਸਨ ਸੰਬੰਧੀ ਮੁੱਦਿਆਂ ’ਤੇ ਪਾਰਟੀ ਨਾਲ ਕੰਮ ਕਰਨਾ ਜਾਰੀ ਰੱਖਾਂਗਾ। ਮੈਨੂੰ ਪਿਛਲੇ ਦਸ ਸਾਲਾਂ ਤੋਂ ਹਜ਼ਾਰੀਬਾਗ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।