ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਐਤਵਾਰ ਡਾ. ਸਰਬਜੀਤ ਸਿੰਘ ਦੇ ਗਰੁੱਪ ਨੇ ਉਤਲੇ ਤਿੰਨ ਅਹੁਦੇ ਜਿੱਤ ਲਏ। ਡਾ. ਸਰਬਜੀਤ ਸਿੰਘ 497 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ। ਡਾ. ਲਖਵਿੰਦਰ ਜੌਹਲ ਨੂੰ 279 ਵੋਟਾਂ ਮਿਲੀਆਂ।
ਡਾ. ਪਾਲ ਕੌਰ 479 ਵੋਟਾਂ ਲੈ ਕੇ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ। ਸ਼ਿੰਦਰਪਾਲ ਨੂੰ 329 ਵੋਟਾਂ ਮਿਲੀਆਂ। ਗੁਲਜ਼ਾਰ ਪੰਧੇਰ 464 ਵੋਟਾਂ ਲੈ ਕੇ ਜਨਰਲ ਸਕੱਤਰ ਚੁਣੇ ਗਏ। ਗੁਰਇਕਬਾਲ ਸਿੰਘ ਨੂੰ 344 ਵੋਟਾਂ ਮਿਲੀਆਂ।