11.3 C
Jalandhar
Sunday, December 22, 2024
spot_img

ਸੰਸਦ ਦੇ ਦੋਹਾਂ ਸਦਨਾਂ ‘ਚ ਦੂਜੇ ਦਿਨ ਵੀ ਹੰਗਾਮੇ

ਨਵੀਂ ਦਿੱਲੀ : ਮਹਿੰਗਾਈ, ਜੀ ਐੱਸ ਟੀ, ਬੇਰੁਜ਼ਗਾਰੀ ਤੇ ਅਗਨੀਪੱਥ ਵਰਗੇ ਮਾਮਲਿਆਂ ‘ਤੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਸ਼ੁਰੂ ਹੋਣ ਤੋਂ ਕਰੀਬ 15 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ | ਇਨ੍ਹਾਂ ਮਸਲਿਆਂ ਖਿਲਾਫ ਵਿਰੋਧੀ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਸ਼ੁਰੂ ਹੋਣ ਤੋਂ ਪੰਜ ਮਿੰਟਾਂ ਦੇ ਅੰਦਰ ਹੀ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ | ਬਾਅਦ ਦੁਪਹਿਰ ਜਦੋਂ ਦੋਵੇਂ ਸਦਨ ਮੁੜ ਜੁੜੇ ਤਾਂ ਵਿਰੋਧੀ ਧਿਰਾਂ ਦੀ ਨਾਰਾਜ਼ਗੀ ਜਾਰੀ ਰਹੀ ਤੇ ਦੋਵੇਂ ਸਦਨ ਸਾਰੇ ਦਿਨ ਲਈ ਉਠਾਅ ਦਿੱਤੇ ਗਏ | ਸੋਮਵਾਰ ਵੀ ਦੋਹਾਂ ਸਦਨਾਂ ਵਿਚ ਕੰਮ ਨਹੀਂ ਹੋ ਸਕਿਆ ਸੀ |

Related Articles

LEAVE A REPLY

Please enter your comment!
Please enter your name here

Latest Articles