ਐੱਸ ਏ ਐੱਸ ਨਗਰ (ਗੁਰਜੀਤ ਬਿੱਲਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਸੰਬੰੰਧੀ ਡੇਟ-ਸ਼ੀਟ ਜਾਰੀ ਕਰ ਦਿੱਤੀ ਗਈ ਹੈ | ਕੰਟਰੋਲਰ ਪ੍ਰੀਖਿਆਵਾਂ ਜੇ ਆਰ ਮਹਿਰੋਕ ਅਨੁਸਾਰ ਪੰਜਵੀਂ ਸ਼੍ਰੇਣੀ ਦੀ ਰੀ-ਅਪੀਅਰ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 12 ਅਗਸਤ ਤੋਂ 22 ਅਗਸਤ ਤੱਕ ਅਤੇ ਅੱਠਵੀਂ ਸ਼੍ਰੇਣੀ ਦੀ ਰੀ-ਅਪੀਅਰ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ 12 ਅਗਸਤ ਤੋਂ 26 ਅਗਸਤ ਤੱਕ ਕਰਵਾਈ ਜਾ ਰਹੀ ਹੈ | ਪੰਜਵੀਂ ਦੇ ਪ੍ਰੀਖਿਆਰਥੀਆਂ ਦੀ ਅਨੁਪੂਰਕ ਪ੍ਰੀਖਿਆ ਸੈੱਲਫ਼ ਪ੍ਰੀਖਿਆ ਕੇਂਦਰਾਂ (ਭਾਵ ਜਿਸ ਸਕੂਲ ਵਿੱਚ ਪ੍ਰੀਖਿਆਰਥੀਆਂ ਦੀ ਮਾਰਚ 2022 ਦੀ ਸਲਾਨਾ ਪ੍ਰੀਖਿਆ ਕਰਵਾਈ ਗਈ ਸੀ) ਵਿੱਚ ਹੀ ਹੋਵੇਗੀ ਅਤੇ ਅੱਠਵੀਂ ਦੀ ਅਨੁਪੂਰਕ ਪ੍ਰੀਖਿਆ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ |
ਪੰਜਵੀਂ ਅਤੇ ਅੱਠਵੀਂ ਦੀਆਂ ਅਨੁਪੂਰਕ ਪ੍ਰੀਖਿਆਵਾਂ ਸੰਬੰੰਧੀ ਡੇਟ-ਸ਼ੀਟ ਅਤੇ ਵਧੇਰੇ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਦੇਖੀ ਜਾ ਸਕਦੀ ਹੈ |