ਨਿਊ ਯਾਰਕ : ਟਵਿੱਟਰ ਦੇ ਸਾਬਕਾ ਸੀ ਈ ਓ ਪਰਾਗ ਅਗਰਵਾਲ ਅਤੇ ਮੁੱਖ ਕਾਨੂੰਨੀ ਅਧਿਕਾਰੀ ਵਿਜੈ ਗੱਡੇ ਸਮੇਤ ਕੰਪਨੀ ਦੀ ਪਿਛਲੀ ਲੀਡਰਸ਼ਿਪ ਟੀਮ ਨੇ ਐਲਨ ਮਸਕ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਅਰਬਪਤੀ ਕਾਰੋਬਾਰੀ ਨੇ ਉਨ੍ਹਾ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਉਹ 12.8 ਕਰੋੜ ਅਮਰੀਕੀ ਡਾਲਰ ਦੇ ਬਕਾਏ ਦਾ ਭੁਗਤਾਨ ਨਹੀਂ ਕਰ ਰਿਹਾ। ਅਗਰਵਾਲ, ਗੱਡੇ, ਟਵਿੱਟਰ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਨੇਡ ਸੇਗਲ ਅਤੇ ਜਨਰਲ ਕੌਂਸਲ ਸੀਨ ਐਡਗੇਟ ਨੇ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ’ਚ ਟੈਸਲਾ ਅਤੇ ਸਪੇਸ ਐੱਕਸ ਦੇ ਪ੍ਰਮੁੱਖ ਅਤੇ ਐੱਕਸ ਕਾਰਪ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ।




