ਬਹਿਰਾਮ/ਨਵਾਂਸ਼ਹਿਰ (ਅਵਤਾਰ ਕਲੇਰ, ਕੁਲਵਿੰਦਰ ਦੁਰਗਾਪੁਰੀਆ)
ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ, ਨਵਾਂ ਸ਼ਹਿਰ ਤਹਿਸੀਲ ਦੇ ਸਕੱਤਰ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਤਰਕਸ਼ੀਲ ਆਗੂ ਕਾਮਰੇਡ ਮੁਕੰਦ ਲਾਲ (71 ਸਾਲ) ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਾਮਰੇਡ ਮੁਕੰਦ ਲਾਲ ਸੀ ਪੀ ਆਈ ਦੇ ਸਰਗਰਮ ਅਤੇ ਜੁਝਾਰੂ ਸਾਥੀ ਸਨ। ਉਹ ਪਾਰਟੀ ਦੇ ਪ੍ਰੋਗਰਾਮਾਂ, ਤਰਕਸ਼ੀਲ ਸਰਗਰਮੀਆਂ ਅਤੇ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਤਪਰ ਰਹਿੰਦੇ ਸਨ। ਉਹਨਾਂ ਦੀ ਮੌਤ ’ਤੇ ਪਰਵਾਰ ਅਤੇ ਪਾਰਟੀ ਨੂੰ ਬਹੁਤ ਘਾਟਾ ਪਿਆ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਮਰੇਡ ਮੁਕੰਦ ਲਾਲ ਦੀ ਇੱਛਾ ਅਨੁਸਾਰ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਹਸਪਤਾਲ ਨੂੰ ਦਾਨ ਦਿੱਤਾ ਜਾਵੇਗਾ । ਉਨ੍ਹਾਂ ਦੀ ਬੇਵਕਤੀ ਮੌਤ ’ਤੇ ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਜਨਰਲ ਸਕੱਤਰ ਕਾਮਰੇਡ ਪਿਰਥੀ ਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਸੁਤੰਤਰ ਕੁਮਾਰ, ਕਾਰਜਕਾਰੀ ਸਕੱਤਰ ਨਰੰਜਣ ਦਾਸ ਮੇਹਲੀ, ਕਿਸਾਨ ਆਗੂ ਅਤੇ ਜ਼ਿਲ੍ਹਾ ਸਹਾਇਕ ਸਕੱਤਰ ਜਸਵਿੰਦਰ ਸਿੰਘ ਭੰਗਲ, ਬਲਾਚੌਰ ਤਹਿਸੀਲ ਸਕੱਤਰ ਪਰਮਿੰਦਰ ਮੇਨਕਾ, ਬੀਬੀ ਗੁਰਬਖਸ਼ ਕੌਰ ਰਾਹੋਂ, ਗੁਰਮੁੱਖ ਸਿੰਘ ਫਰਾਲਾ, ਅਮਰਜੀਤ ਮੇਹਲੀ, ਹੁਸਨ ਲਾਲ, ਸਤਨਾਮ ਚਾਹਲ, ਸਤਨਾਮ ਸਿੰਘ ਸੁੱਜੋਂ, ਨਰਿੰਦਰ ਸਿੰਘ ਸੁੱਜੋਂ, ਸਤਨਾਮ ਸਿੰਘ ਗੁਲਾਟੀ, ਕੁਲਦੀਪ ਸਿੰਘ ਦੋੜਕਾ, ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਸੁਰਿੰਦਰ ਸਿੰਘ ਬੈਂਸ, ਇਸਤਰੀ ਜਾਗਰਤੀ ਮੰਚ ਦੇ ਗੁਰਬਖਸ਼ ਕੌਰ ਸੰਘਾ, ਬੀਨਾ ਰਾਣੀ, ਸਿਮਰ ਕੌਰ, ਰਾਧਾ, ਲਵਲੀ, ਰਾਮ ਮੂਰਤੀ, ਬਲਵੀਰ ਸਿੰਘ, ਬਿਕਰਮਜੀਤ ਸਿੰਘ, ਕਰਨ ਸਿੰਘ ਰਾਣਾ ਤੇ ਹਰਪਾਲ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।




