ਚੇਨਈ : ਸਾਬਕਾ ਕੇਂਦਰੀ ਮੰਤਰੀ ਤੇ ਡੀ ਐੱਮ ਕੇ ਸਾਂਸਦ ਏ ਰਾਜਾ ਨੇ ਕਿਹਾ ਹੈ ਕਿ ਭਾਰਤ ਕਦੇ ਰਾਸ਼ਟਰ ਸੀ ਹੀ ਨਹੀਂ। ਇਕ ਰਾਸ਼ਟਰ ਦਾ ਮਤਲਬ ਹੁੰਦਾ ਹੈਇਕ ਭਾਸ਼ਾ, ਇਕ ਸੰਸ�ਿਤੀ ਤੇ ਇਕ ਪਰੰਪਰਾ। ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਜਨਰਲ ਸਕੱਤਰ ਐੱਮ ਕੇ ਸਟਾਲਿਨ ਦੇ ਬਰਥ ਡੇ ’ਤੇ 3 ਮਾਰਚ ਨੂੰ ਕੋਇੰਬਟੂਰ ਵਿਚ ਇਕ ਸਭਾ ਵਿਚ ਰਾਜਾ ਨੇ ਕਿਹਾਭਾਰਤ ਇਕ ਉਪ ਮਹਾਂਦੀਪ ਹੈ। ਕਾਰਨ ਕੀ ਹੈ? ਇੱਥੇ ਕਈ ਪਰੰਪਰਾਵਾਂ ਤੇ ਸੰਸ�ਿਤੀਆਂ ਹਨ। ਤਾਮਿਲਨਾਡੂ ਵਿਚ ਇਕ ਭਾਸ਼ਾ, ਇਕ ਸੰਸ�ਿਤੀ ਹੈ। ਇਹ ਇਕ ਰਾਸ਼ਟਰ ਹੈ। ਮਲਿਆਲਮ ਇਕ ਭਾਸ਼ਾ ਹੈ, ਉਨ੍ਹਾਂ ਦਾ ਇਕ ਰਾਸ਼ਟਰ ਹੈ। ਓਡੀਸ਼ਾ ਇਕ ਰਾਸ਼ਟਰ ਹੈ, ਉੱਥੇ ਇਕ ਭਾਸ਼ਾ ਹੈ। ਕੇਰਲਾ ਵਿਚ ਅੱਡ, ਦਿੱਲੀ ਵਿਚ ਅੱਡ ਭਾਸ਼ਾ ਤੇ ਸੰਸ�ਿਤੀ ਹੈ। ਇਹ ਸਾਰੇ ਰਾਸ਼ਟਰ ਮਿਲ ਕੇ ਭਾਰਤ ਨੂੰ ਬਣਾਉਦੇ ਹਨ। ਇਸ ਲਈ ਭਾਰਤ ਇਕ ਰਾਸ਼ਟਰ ਨਹੀਂ, ਸਗੋਂ ਇਕ ਉਪ ਮਹਾਂਦੀਪ ਹੈ।
ਰਾਜਾ ਨੇ ਅੱਗੇ ਕਿਹਾਮਨੀਪੁਰ ਵਿਚ ਕੁੱਤੇ ਦਾ ਮੀਟ ਖਾਧਾ ਜਾਂਦਾ ਹੈ। ਉਨ੍ਹਾਂ ਦਾ ਕਲਚਰ ਹੈ। ਇਸ ਵਿਚ ਕੁਝ ਵੀ ਗਲਤ ਨਹੀਂ। ਇਹ ਸਭ ਸਾਡੇ ਦਿਮਾਗ ਵਿਚ ਹੈ। ਕਸ਼ਮੀਰ ਵਿਚ ਵੱਖਰਾ ਕਲਚਰ ਹੈ। ਤੁਹਾਨੂੰ ਇਹ ਮੰਨਣਾ ਪਵੇਗਾ। ਜੇ ਕੋਈ ਭਾਈਚਾਰਾ ਬੀਫ (ਗਊ ਦਾ ਮਾਸ) ਖਾਂਦਾ ਹੈ ਤਾਂ ਤੁਹਾਨੂੰ ਕੀ ਸਮੱਸਿਆ ਹੈ? ਉਸ ਨੇ ਤੁਹਾਨੂੰ ਖਾਣ ਨੂੰ ਕਿਹਾ ਕੀ? ਅਨੇਕਤਾ ਵਿਚ ਏਕਤਾ ਹੈ। ਅਸੀਂ ਸਭ ਅੱਡ-ਅੱਡ ਹਾਂ, ਇਸ ਨੂੰ ਮੰਨ ਲਓ। ਰਾਜਾ ਵੀਡੀਓ ਵਿਚ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾ ਨੂੰ ਭਗਵਾਨ ਰਾਮ ਤੇ ਰਮਾਇਣ ’ਤੇ ਵਿਸ਼ਵਾਸ ਨਹੀਂ। ਜੈ ਸ੍ਰੀ ਰਾਮ ਦਾ ਨਾਅਰਾ ਨਫਰਤੀ ਹੈ। ਉਹ ਭਾਰਤ ਮਾਤਾ ਦੀ ਜੈ ਨੂੰ ਕਦੇ ਸਵੀਕਾਰ ਨਹੀਂ ਕਰਨਗੇ। ਰਾਜਾ ਨੇ ਇਹ ਵੀ ਕਿਹਾਟੈਂਕੀ ਤੋਂ ਪਾਣੀ ਕਿਚਨ ਵਿਚ ਵੀ ਆਉਦਾ ਹੈ ਤੇ ਟਾਇਲਟ ਵਿਚ ਵੀ। ਕਿਚਨ ਵਿਚ ਅਸੀਂ ਉਹ ਪਾਣੀ ਇਸਤੇਮਾਲ ਕਰਦੇ ਹਾਂ, ਪਰ ਟਾਇਲਟ ਤੋਂ ਲਿਆ ਕੇ ਕਿਚਨ ਵਿਚ ਇਸਤੇਮਾਲ ਨਹੀਂ ਕਰਦੇ।
ਇਹ ਸਾਡੀ ਮਨੋਵਿਗਿਆਨਕ ਸਮੱਸਿਆ ਹੈ। ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਸਾਂਸਦ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਡੀ ਐੱਮ ਕੇ ਆਗੂ ਕਹਿ ਰਹੇ ਹਨ ਕਿ ਉਹ ਜੈ ਸ੍ਰੀ ਰਾਮ ਤੇ ਭਾਰਤ ਮਾਤਾ ਦੀ ਜੈ ਨੂੰ ਕਦੇ ਸਵੀਕਾਰ ਨਹੀਂ ਕਰਨਗੇ। ਕੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਤੇ ਮਲਿਕਾਰਜੁਨ ਖੜਗੇ ਇਸ ਨਾਲ ਸਹਿਮਤ ਹਨ? ਕੀ ਡੀ ਐੱਮ ਕੇ ਹੋਰਨਾਂ ਧਰਮਾਂ ਦੇ ਦੇਵਤਿਆਂ ਖਿਲਾਫ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਦਾ ਇਸਤੇਮਾਲ ਕਰੇਗੀ? ਕੇਂਦਰੀ ਮੰਤਰੀ ਅਨੁੁਰਾਗ ਠਾਕੁਰ ਨੇ ਕਿਹਾ ਕਿ ਡੀ ਐੱਮ ਕੇ ਟੁਕੜੇ-ਟੁਕੜੇ ਗੈਂਗ ਦਾ ਹਿੱਸਾ ਹੈ। ਰਾਜਦ ਆਗੂ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਏ ਰਾਜਾ ਦਾ ਬਿਆਨ ਨਿੱਜੀ ਹੈ ਅਤੇ ਆਪੋਜ਼ੀਸ਼ਨ ਗਠਜੋੜ ‘ਇੰਡੀਆ’ ਦੀ ਵਿਚਾਰਧਾਰਾ ਨੂੰ ਨਹੀਂ ਪ੍ਰਗਟਾਉਦਾ।





