ਕਟਿਹਾਰ : ਬਿਹਾਰ ਦੇ ਕਟਿਹਾਰ ’ਚ ਭਾਜਪਾ ਵਿਧਾਇਕ ਕਵਿਤਾ ਪਾਸਵਾਨ ਦੇ ਭਤੀਜੇ ਨੀਰਜ ਪਾਸਵਾਨ ਨੂੰ ਬੁੱਧਵਾਰ ਸਵੇਰੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਹਿਰ ’ਚ ਤਣਾਅ ਦਾ ਮਹੌਲ ਪੈਦਾ ਹੋ ਗਿਆ। ਘਟਨਾ ਨਗਰ ਥਾਣਾ ਖੇਤਰ ਦੇ ਡਰਾਇਵਰ ਟੋਲਾ ਰੇਲਵੇ ਸਟੇਸ਼ਨ ਜਾਣ ਵਾਲੇ ਫੁੱਟ ਓਵਰਬਿ੍ਰਜ ਦੇ ਨੇੇੜੇ ਹੋਈ। ਦੱਸਿਆ ਜਾ ਰਿਹਾ ਹੈ ਕਿ ਨੀਰਜ ਪਾਸਵਾਨ ਬੁੱਧਵਾਰ ਸਵੇਰੇ ਡਰਾਈਵਰ ਟੋਲਾ ਸਥਿਤ ਆਪਣੇ ਘਰ ਦੇ ਨੇੜੇ ਸੀ। ਉਸੇ ਸਮੇਂ ਅਚਾਨਕ ਮੋਟਰਸਾਇਕਲ ’ਤੇ ਬਦਮਾਸ਼ ਆਏ ਅਤੇ ਤਾਬੜਤੋੜ ਫਾਇਰਿੰਗ ਕੀਤੀ, 6 ਗੋਲੀਆਂ ਲੱਗਣ ਕਾਰਨ ਨੀਰਜ ਦੀ ਮੌਤ ਹੋ ਗਈ। ਸਥਾਨਕ ਲੋਕ ਨੀਰਜ ਨੂੰ ਜਿਊਂਦਾ ਸਮਝ ਕੇ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਨੀਰਜ ਪਾਸਵਾਨ ਰੇਲ ਮੁਲਾਜ਼ਮ ਦਿਨੇਸ਼ ਪਾਸਵਾਨ ਦੇ ਪੁੱਤਰ ਹਨ ਅਤੇ ਕੋਡਾ ਤੋਂ ਭਾਜਪਾ ਵਿਧਾਇਕ ਕਵਿਤਾ ਪਾਸਵਾਨ ਦੇ ਭਤੀਜੇ ਹਨ।




