ਪਟਨਾ : ਬਿਹਾਰ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਸ਼ੂਟਰਾਂ ਨੂੰ ਗਿ੍ਰਫਤਾਰ ਕੀਤਾ ਹੈ। ਬੁੱਧਵਾਰ ਦੇਰ ਰਾਤ ਮੁਜ਼ੱਫਰਪੁਰ ਅਤੇ ਸੀਤਾਮੜ੍ਹੀ ਪੁਲਸ ਨੇ ਸਾਂਝੀ ਕਾਰਵਾਈ ਦੌਰਾਨ ਇਹ ਗਿ੍ਰਫਤਾਰੀਆਂ ਕੀਤੀਆਂ। ਮੁਲਜ਼ਮਾਂ ਦੀ ਪਛਾਣ ਸੁਨੀਲ ਕਰੋਲੀਆ ਜੈਪੁਰ ਅਤੇ ਸ਼ਾਹਨਵਾਜ਼ ਸਾਹਿਲ ਬਿਹਾਰ ਵਜੋਂ ਕੀਤੀ ਗਈ ਹੈ। ਪਤਾ ਲੱਗਾ ਸੀ ਕਿ ਦੋ ਸ਼ੂਟਰ ਨੇਪਾਲ ਤੋਂ ਆ ਰਹੇ ਹਨ ਅਤੇ ਇਸ ਮਗਰੋਂ ਕਾਰਵਾਈ ਦੌਰਾਨ ਦੋਵੇਂ ਕਾਬੂ ਆ ਗਏ। ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ।
ਕੁੜੀ ਦੇ ਕਤਲ ਤੋਂ ਬਾਅਦ ਨਿੱਕੀ ਭੈਣ ਦੀ ਸਦਮੇ ਨਾਲ ਮੌਤ
ਪਟਿਆਲਾ : ਸ਼ਹਿਰ ਦੀ ਸੰਜੈ ਕਲੋਨੀ ’ਚ ਬੁੱਧਵਾਰ ਸ਼ਾਮ ਨੌਜਵਾਨ ਨੇ 15 ਸਾਲਾ ਕੁੜੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਇਸ ਮਗਰੋਂ ਵੀਰਵਾਰ ਤੜਕੇ ਕੁੜੀ ਦੀ ਛੇ ਸਾਲਾ ਭੈਣ ਵੀ ਸਦਮੇ ’ਚ ਦਮ ਤੋੜ ਗਈ। ਪਤਾ ਲੱਗਾ ਕਿ ਪਿਛਲੇ ਸਾਲ ਇਸੇ ਨੌਜਵਾਨ ’ਤੇ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ।




