ਦਾਤਰ ਨਾਲ ਨੌਜਵਾਨ ਵੱਢ ਦਿੱਤਾ

0
361

ਮਜੀਠਾ : ਪਿੰਡ ਗਾਲੋਵਾਲੀ ਕੁੱਲੀਆਂ ਦੇ ਸਰਪੰਚ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲਾ ਵੱਢ ਦਿੱਤਾ | ਪਿੰਡ ‘ਚ ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਪਵਨਜੀਤ ਸਿੰਘ ਦੀ ਅਜੈ, ਸੂਰਜ, ਸੰਜੇ ਅਤੇ ਸਰਪੰਚ ਦੀਪਕ ਨਾਲ ਤਕਰਾਰ ਹੋ ਗਈ ਸੀ | ਪਵਨਜੀਤ ਦੇ ਭਰਾ ਕਰਨਜੀਤ ਸਿੰਘ ਨੇ ਥਾਣਾ ਮਜੀਠਾ ਕੋਲ ਬਿਆਨ ਦਰਜ ਕਰਾਉਂਦਿਆਂ ਦੱਸਿਆ ਕਿ ਪਿੰਡ ‘ਚ ਹੀ ਕਰਨ ਦੀ ਕੁੜੀ ਦੇ ਜਨਮ ਦਿਨ ਦੀ ਪਾਰਟੀ ਸੀ, ਜਿਸ ‘ਚ ਉਸ ਦਾ ਵੱਡਾ ਭਰਾ ਅੰਮਿ੍ਤਪਾਲ ਸਿੰਘ ਵੀ ਗਿਆ ਸੀ | ਰਾਤ ਕਰੀਬ 9 ਵਜੇ ਉਹ, ਛੋਟਾ ਭਰਾ ਪਵਨਜੀਤ ਸਿੰਘ ਤੇ ਪਿਤਾ ਹਰਜੀਤ ਸਿੰਘ ਉਸ ਨੂੰ ਲੈਣ ਗਏ | ਉਨ੍ਹਾਂ ਵੇਖਿਆ ਕਿ ਅਜੈ, ਸੂਰਜ, ਸੰਜੈ ਅਤੇ ਦੀਪਕ ਅੰਮਿ੍ਤਪਾਲ ਸਿੰਘ ਨਾਲ ਕਿਸੇ ਗੱਲ ‘ਤੇ ਬਹਿਸ ਕਰ ਰਹੇ ਸਨ | ਇਨ੍ਹਾਂ ਨੂੰ ਬਹਿਸਬਾਜ਼ੀ ਕਰਨ ਤੋਂ ਰੋਕਿਆਂ ਤਾਂ ਦੀਪਕ ਸਰਪੰਚ ਨੇ ਲਲਕਾਰਾ ਮਾਰਿਆ ਤੇ ਅਜੈ ਅਤੇ ਸੂਰਜ ਨੇ ਪਵਨਜੀਤ ਸਿੰਘ ਨੂੰ ਬਾਹਾਂ ਤੋਂ ਫੜ ਲਿਆ ਤੇ ਸੰਜੇ ਨੇ ਆਪਣੀ ਦਾਤਰ ਨਾਲ ਵਾਰ ਕਰਕੇ ਪਵਨਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ |

LEAVE A REPLY

Please enter your comment!
Please enter your name here