ਨਾਗਪੁਰ : ਮਾਓਵਾਦੀਆਂ ਨਾਲ ਕਥਿਤ ਸੰਬੰਧਾਂ ਦੇ ਮਾਮਲੇ ’ਚ ਬੰਬੇ ਹਾਈ ਕੋਰਟ ਵੱਲੋਂ ਬਰੀ ਕੀਤੇ ਗਏ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ ਐੱਨ ਸਾਈਬਾਬਾ ਨੂੰ ਵੀਰਵਾਰ ਨਾਗਪੁਰ ਕੇਂਦਰੀ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ। ਅਦਾਲਤ ਨੇ ਮੰਗਲਵਾਰ ਸਾਈਬਾਬਾ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾ ਨੂੰ ਕਥਿਤ ਮਾਓਵਾਦੀ ਸੰਬੰਧਾਂ ਦੇ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਉਹ ਗੜ੍ਹਚਿਰੌਲੀ ਜ਼ਿਲ੍ਹੇ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2017 ਤੋਂ ਇੱਥੇ ਜੇਲ੍ਹ ’ਚ ਸਨ। ਇਸ ਤੋਂ ਪਹਿਲਾਂ ਵੀ ਉਹ 2014 ਤੋਂ 2016 ਤੱਕ ਇਸੇ ਜੇਲ੍ਹ ’ਚ ਰਹੇ ਅਤੇ ਬਾਅਦ ’ਚ ਉਨ੍ਹਾ ਨੂੰ ਜ਼ਮਾਨਤ ਮਿਲ ਗਈ ਸੀ। ਸਰੀਰਕ ਅਪੰਗਤਾ ਕਾਰਨ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਸਾਈਬਾਬਾ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘ਮੇਰੀ ਸਿਹਤ ਬਹੁਤ ਖਰਾਬ ਹੈ। ਮੈਂ ਗੱਲ ਨਹੀਂ ਕਰ ਸਕਦਾ। ਮੈਨੂੰ ਪਹਿਲਾਂ ਇਲਾਜ ਕਰਵਾਉਣਾ ਪਵੇਗਾ, ਫਿਰ ਹੀ ਮੈਂ ਗੱਲ ਕਰ ਸਕਾਂਗਾ।





