ਪ੍ਰਨੀਤ ਕੌਰ ਭਾਜਪਾ ’ਚ

0
128

ਨਵੀਂ ਦਿੱਲੀ : ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀਰਵਾਰ ਭਾਜਪਾ ਦਾ ਪੱਲਾ ਫੜ ਲਿਆ। ਭਾਜਪਾ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਭਾਜਪਾ ’ਚ ਸ਼ਾਮਲ ਹੋਣ ਵਾਲੀ 79 ਸਾਲਾ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਇੱਕੋ-ਇੱਕ ਨੇਤਾ ਹਨ ਅਤੇ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜੋ ਭਾਰਤ ਅਤੇ ਇਸ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੀ ਹੈ।
6 ਗਿ੍ਰਫਤਾਰ, ਲੁੱਟੇ 20 ਲੱਖ ਬਰਾਮਦ
ਪਟਿਆਲਾ : ਦੋ ਕੁ ਹਫਤੇ ਪਹਿਲਾਂ ਇਥੇ ਮਨੀ ਐਕਸਚੇਂਜਰ ਜਸਦੀਪ ਸਿੰਘ ’ਤੇ ਹਮਲਾ ਕਰਕੇ 20 ਲੱਖ ਰੁਪਏ ਲੁੱਟਣ ਦੇ ਮਾਮਲੇ ’ਚ ਪੁਲਸ ਨੇ ਸਾਰੇ ਛੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 20 ਲੱਖ ਰੁਪਏ ਬਰਾਮਦ ਕਰ ਲਏ ਹਨ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਵੀਰਵਾਰ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ’ਚ ਚਮਕੌਰ ਸਿੰਘ ਨਨੂੰ ਵਾਸੀ ਭਾਦਸੋਂ, ਸੁਪਿੰਦਰ ਸਿੰਘ ਸਿੱਪੀ, ਸ਼ਮਸ਼ਾਦ ਉਰਫ ਅਤੁਲ, ਅੰਕਿਤ ਗੁਗਲੀ, ਤਰੁਣ ਚੌਹਾਨ ਤੇ ਅਮਿਤ ਕੁਮਾਰ ਵਾਸੀ ਪਟਿਆਲਾ ਸ਼ਾਮਲ ਹਨ।
ਮੇਘਾਲਿਆ ਦੇ ਅੱਤਵਾਦੀਆਂ ਤੋਂ ਹਥਿਆਰ ਫੜੇ
ਸ਼ਿਲਾਂਗ : ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐੱਚ ਐੱਨ ਐੱਲ ਸੀ ਦੇ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤੇ ਗਏ ਹਨ। ਸੰਗਠਨ ਨਾਲ ਸੰਬੰਧਤ ਚਾਰ ਵਿਅਕਤੀਆਂ ਵੱਲੋਂ ਦਿੱਤੀ ਸੂਹ ਦੇ ਆਧਾਰ ’ਤੇ ਪੁਲਸ ਨੇ ਇਹ ਜ਼ਬਤੀ ਕੀਤੀ। ਇਨ੍ਹਾਂ ਚਾਰਾਂ ਨੂੰ ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ’ਚ ਆਈ ਈ ਡੀ ਧਮਾਕਾ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ। ਧਮਾਕੇ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ।

LEAVE A REPLY

Please enter your comment!
Please enter your name here