ਪਟਿਆਲਾ (ਇਕਬਾਲ ਸਿੰਘ ਬੱਲ, ਗੁਰਪਿਆਰ ਸਿੰਘ ਬੱਲ)-ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਟੈਕਸੇਸਨ ਵਿਭਾਗ ਨੇ ਇੱਕ ਨਿੱਜੀ ਵਾਹਨ ਵਿੱਚੋਂ ਕਰੀਬ 5 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਹਨ। ਕਰ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਜੀਵਨ ਜੋਤ ਕੌਰ ਨੇ ਖੁਲਾਸਾ ਕੀਤਾ ਕਿ ਸਟੇਟ ਟੈਕਸ ਅਫਸਰ ਨੂੰ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਚਿੱਟੇ ਰੰਗ ਦੀ ਇਨੋਵਾ ਵਿੱਚ ਵੱਡੀ ਮਾਤਰਾ ’ਚ ਕੀਮਤੀ ਧਾਤਾਂ ਦੀ ਢੋਆ-ਢੁਆਈ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ। ਗੱਡੀ ਨੂੰ 16 ਮਾਰਚ ਦੀ ਰਾਤ ਕਰੀਬ 10:51 ਵਜੇ ਟੋਲ ਪਲਾਜ਼ਾ ਕਾਲਾਝਾੜ (ਭਵਾਨੀਗੜ੍ਹ-ਪਟਿਆਲਾ ਰੋਡ) ਨੇੜੇ ਕਾਬੂ ਕੀਤਾ ਗਿਆ। ਮਾਲਕ ਜੀ ਐਸ ਟੀ ਐਕਟ, 2017 ਦੇ ਉਪਬੰਧਾਂ ਦੁਆਰਾ ਲਾਜ਼ਮੀ ਦਸਤਾਵੇਜ਼ ਪੇਸ਼ ਕਰਨ ’ਚ ਅਸਫਲ ਰਿਹਾ।