ਪੰਜਾਬ ਦੇ 5 ਐੱਸ ਐੱਸ ਪੀ ਬਦਲਣ ਦੇ ਹੁਕਮ

0
206

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਗੈਰ-ਕੇਡਰ ਅਧਿਕਾਰੀਆਂ ਲਈ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ, ਜੋ ਚਾਰ ਰਾਜਾਂ ਗੁਜਰਾਤ, ਪੰਜਾਬ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਡੀ ਸੀ ਤੇ ਐੱਸ ਐੱਸ ਪੀ/ਐੱਸ ਪੀ ਤਾਇਨਾਤ ਹਨ। ਜ਼ਿਲ੍ਹੇ ਵਿਚ ਡੀ ਸੀ ਅਤੇ ਐੱਸ ਐੈੱਸ ਪੀ ਦੇ ਅਹੁਦੇ ਕ੍ਰਮਵਾਰ ਭਾਰਤੀ ਪ੍ਰਸ਼ਾਸਨਕ ਅਤੇ ਭਾਰਤੀ ਪੁਲਸ ਸੇਵਾ ਦੇ ਅਧਿਕਾਰੀਆਂ ਲਈ ਹਨ। ਕਮਿਸ਼ਨ ਨੇ ਪੰਜਾਬ ਵਿਚ ਪਠਾਨਕੋਟ, ਫਾਜ਼ਿਲਕਾ, ਜਲੰਧਰ ਦਿਹਾਤੀ ਅਤੇ ਮਾਲੇਰਕੋਟਲਾ ਦੇ ਐੱਸ ਐੱਸ ਪੀ ਨੂੰ ਬਦਲਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਚੁਣੇ ਹੋਏ ਰਾਜਨੀਤਕ ਨੁਮਾਇੰਦਿਆਂ ਨਾਲ ਰਿਸ਼ਤੇਦਾਰੀ ਜਾਂ ਪਰਵਾਰਕ ਸੰਬੰਧਾਂ ਦੇ ਮੱਦੇਨਜ਼ਰ ਐੱਸ ਐੱਸ ਪੀ ਬਠਿੰਡਾ ਅਤੇ ਆਸਾਮ ਵਿਚ ਐੱਸ ਪੀ ਸੋਨੀਤਪੁਰ ਦੇ ਤਬਾਦਲੇ ਦੇ ਨਿਰਦੇਸ਼ ਵੀ ਦਿੱਤੇ ਹਨ। ਇਸੇ ਦੌਰਾਨ ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਡੀ ਸੀ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਨਵਾਂ ਡੀ ਸੀ ਲਾਇਆ ਹੈ। ਜਲੰਧਰ ਤੋਂ ਬਦਲੇ ਗਏ ਵਿਸ਼ੇਸ਼ ਸਾਰੰਗਲ ਨੂੰ ਗੁਰਦਾਸਪੁਰ ਦਾ ਡੀ ਸੀ ਬਣਾਇਆ ਗਿਆ ਹੈ। ਜਗਦਲੇ ਨਿਲਾਂਬਰੀ ਵਿਜੇ ਨੂੰ ਡੀ ਆਈ ਜੀ ਰੋਪੜ ਰੇਂਜ ਤੇ ਰਾਕੇਸ਼ ਕੌਸ਼ਲ ਨੂੰ ਡੀ ਆਈ ਜੀ ਬਾਰਡਰ ਰੇਂਜ ਲਾਇਆ ਗਿਆ ਹੈ।

LEAVE A REPLY

Please enter your comment!
Please enter your name here