ਚੰਡੀਗੜ੍ਹ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਦੀ ਪੰਜਾਬ ਇਕਾਈ ਦੇ ਪ੍ਰਧਾਨ ਰਮਨ ਧਰਮੂਵਾਲਾ ਅਤੇ ਜਨਰਲ ਸਕੱਤਰ ਪਿ੍ਰਤਪਾਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਲਈ ਚੋਣਾਂ ਵਿਚ ਖੱਬੇ-ਪੱਖੀ ਵਿਦਿਆਰਥੀ ਯੂਨੀਅਨਾਂ ਦੀ ਏ ਬੀ ਵੀ ਪੀ ਉਤੇ ਸਾਂਝੀ ਜਿੱਤ ਉਤੇ ਜੇਤੂ ਖੱਬੇ ਮੁਹਾਜ਼ ਨੂੰ ਵਧਾਈ ਦਿਤੀ ਹੈ ਅਤੇ ਇਸ ਨੂੰ ਕੌਮੀ ਦਿ੍ਰਸ਼ ਵਿਚ ਸਾਂਝੀ ਖੱਬੀ ਜਮਹੂਰੀ ਏਕਤਾ ਲਈ ਸ਼ੁਭ ਸ਼ਗਨ ਕਿਹਾ ਹੈ।
ਚੇਤੇ ਰਹੇ ਕਿ ਭਾਜਪਾ ਨੇ ਇਸ ਯੂਨੀਵਰਸਿਟੀ ਦੀਆਂ ਖੱਬੀਆਂ ਜਮਹੂਰੀ ਤਾਕਤਾਂ ਨੂੰ ਤੋੜਣ ਲਈ ਫਾਸ਼ੀ ਤਰੀਕੇ ਵਰਤੇ ਅਤੇ ਕਨੱਈਆ ਕੁਮਾਰ ਸਣੇ ਵਿਦਿਆਰਥੀ ਆਗੂਆਂ ਉਤੇ ਜਿਸਮਾਨੀ ਹਮਲੇ ਵੀ ਕੀਤੇ ਅਤੇ ਝੂਠੇ ਕੇਸਾਂ ਵਿਚ ਗਿ੍ਰਫਤਾਰ ਵੀ ਕੀਤਾ ਅਤੇ ਵਾਈਸ ਚਾਂਸਲਰ ਨੇ ਹਰ ਸੰਭਵ ਧੱਕੇਸ਼ਾਹੀ ਕੀਤੀ। ਫਿਰ ਵੀ ਇਨ੍ਹਾਂ ਚੋਣਾਂ ਵਿਚ ਖੱਬੇ ਵਿਦਿਆਰਥੀ ਆਗੂਆਂ ਨੇ ਹੂੰਝਾ-ਫੇਰ ਜਿੱਤ ਹਾਸਲ ਕੀਤੀ।
ਖੱਬੇ ਮੁਹਾਜ਼ ਦੇ ਧਨੰਜੈ ਪ੍ਰਧਾਨ, ਅਵਿਜੀਤ ਘੋਸ਼ ਉਪ ਪ੍ਰਧਾਨ, ਪਿ੍ਰਆਂਸ਼ੀ ਆਰੀਆ (ਖੱਬੀ ਸਮਰਪਿਤ) ਜਨਰਲ ਸਕੱਤਰ ਤੇ ਏ ਆਈ ਐੱਸ ਐੱਫ ਦੇ ਮੁਹੰਮਦ ਸਾਜਿਦ ਜਾਇੰਟ ਸਕੱਤਰ ਚੁਣੇ ਗਏ।