ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ, ਡਾ. ਦੇਵਿੰਦਰ ਸ਼ਰਮਾ ਹੋਣਗੇ ਮੁੱਖ ਵਕਤਾ

0
203

ਜਲੰਧਰ (ਕੇਸਰ) : ਸਾਡੇ ਮੁਲਕ ਨੂੰ ਹਰ ਵੰਨਗੀ ਦੀ ਗ਼ੁਲਾਮੀ, ਵਿਤਕਰੇ ਅਤੇ ਅਨਿਆਂ ਤੋਂ ਮੁਕਤ ਕਰਕੇ ਆਜ਼ਾਦ, ਖੁਸ਼ਹਾਲ, ਜਮਹੂਰੀ, ਧਰਮ-ਨਿਰਪੱਖ ਸਮਾਜ ਸਿਰਜਣ ਦੇ ਮਹਾਨ ਆਦਰਸ਼ ਨੂੰ ਪ੍ਰਣਾਈ ਗ਼ਦਰ ਪਾਰਟੀ ਦੇ 111ਵੇਂ ਜਨਮ ਦਿਹਾੜੇ (1913-2024) ਮੌਕੇ 21 ਅਪ੍ਰੈਲ (ਐਤਵਾਰ) ਨੂੰ ਸਵੇਰੇ 10:45 ਵਜੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ’ਚ ਵਿਚਾਰ-ਚਰਚਾ ਸਮਾਗਮ ਕੀਤਾ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਤੇਜਿੰਦਰ ਵਿਰਲੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਲੋਕਾਂ ਦੇ ਨਾਂਅ ਗ਼ਦਰ ਪਾਰਟੀ ਦੀ ਪ੍ਰਸੰਗਕਤਾ ਉਭਾਰਦਾ ਸੁਨੇਹਾ ਸਾਂਝਾ ਕਰਨਗੇ। ਸਮਾਗਮ ਦੇ ਮੁੱਖ ਵਕਤਾ ਖੇਤੀ ਅਤੇ ਇਸ ਨਾਲ ਜੁੜੇ ਖਾਧ ਪਦਾਰਥਾਂ ਵਰਗੇ ਕੇਂਦਰੀ ਬਹੁ-ਮੁੱਦਿਆਂ ਦੇ ਨਾਮਵਰ ਵਿਗਿਆਨੀ ਡਾ. ਦੇਵਿੰਦਰ ਸ਼ਰਮਾ ‘ਕਿਸਾਨ ਸੰਕਟ: ਇਤਿਹਾਸ ਅਤੇ ਸਮਕਾਲ’ ਵਿਸ਼ੇ ਦੇ ਬਹੁ-ਪੱਖਾਂ ਉਪਰ ਰੌਸ਼ਨੀ ਪਾਉਣਗੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਕਿਸਾਨ, ਮਜ਼ਦੂਰ ਸੰਸਥਾਵਾਂ ਅਤੇ ਸਭਨਾਂ ਮਿਹਨਤਕਸ਼ ਤਬਕਿਆਂ ਦੇ ਕਾਮਿਆਂ, ਵਿਦਵਾਨਾਂ, ਖੋਜਕਾਰਾਂ, ਲੇਖਕਾਂ, ਪੱਤਰਕਾਰਾਂ ਤੇ ਸੰਘਰਸ਼ਸ਼ੀਲ ਲੋਕ ਹਿੱਸਿਆਂ ਨੂੰ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here