ਮੁੰਬਈ : ਘਰੇਲੂ ਰੇਟਿੰਗ ਏਜੰਸੀ ਕਿ੍ਰਸਿਲ ਨੇ ਕਿਹਾ ਹੈ ਕਿ ਪਿਆਜ਼, ਟਮਾਟਰ ਅਤੇ ਆਲੂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਾਰਚ ਵਿਚ ਸ਼ਾਕਾਹਾਰੀ ਥਾਲੀ ਦੀ ਕੀਮਤ 7 ਫੀਸਦੀ ਮਹਿੰਗੀ ਹੋ ਗਈ। ਕਿ੍ਰਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਸਿਸ ਨੇ ਆਪਣੀ ਮਾਸਕ ਰੋਟੀ ਰਾਈਸ ਰੇਟ ਰਿਪੋਰਟ ’ਚ ਕਿਹਾ ਕਿ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਮਾਸਾਹਾਰੀ ਥਾਲੀ ’ਚ 7 ਫੀਸਦੀ ਦੀ ਗਿਰਾਵਟ ਆਈ ਹੈ। ਸ਼ਾਕਾਹਾਰੀ ਥਾਲੀ ’ਚ ਰੋਟੀ, ਸਬਜ਼ੀਆਂ (ਪਿਆਜ਼, ਟਮਾਟਰ ਅਤੇ ਆਲੂ), ਚੌਲ, ਦਾਲ, ਦਹੀਂ ਅਤੇ ਸਲਾਦ ਸ਼ਾਮਲ ਹਨ। ਇਸ ਦੀ ਕੀਮਤ ਮਾਰਚ ’ਚ ਵਧ ਕੇ 27.3 ਰੁਪਏ ਪ੍ਰਤੀ ਪਲੇਟ ਹੋ ਗਈ, ਜੋ ਸਾਲ ਪਹਿਲਾਂ ਦੀ ਇਸੇ ਮਿਆਦ ’ਚ 25.5 ਰੁਪਏ ਸੀ। ਪਿਆਜ਼, ਟਮਾਟਰ ਅਤੇ ਆਲੂ ਦੀਆਂ ਕੀਮਤਾਂ ’ਚ ਕ੍ਰਮਵਾਰ 40, 36 ਅਤੇ 22 ਫੀਸਦੀ ਵਾਧਾ ਹੋਇਆ। ਮਾਸਾਹਾਰੀ ਥਾਲੀ ਸਾਲ ਪਹਿਲਾਂ ਦੀ ਮਿਆਦ ’ਚ 59.2 ਰੁਪਏ ਦੇ ਮੁਕਾਬਲੇ ਘਟ ਕੇ 54.9 ਰੁਪਏ ਹੋ ਗਈ।





