ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਵਿਰੋਧ

0
229

ਫਰੀਦਕੋਟ : ਭਾਜਪਾ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਦੀ ਵੀਰਵਾਰ ਪਲੇਠੀ ਫੇਰੀ ਦਾ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੰਸ ਰਾਜ ਹੰਸ ਦੇ ਕਾਫਲੇ ਨੂੰ ਸ਼ਹਿਰ ਦੇ ਲਗਭਗ ਹਰ ਚੌਕ ’ਚ ਰੋਕਿਆ ਅਤੇ ਉਸ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ ਅਤੇ ਉਸ ਨੂੰ ਫਰੀਦਕੋਟ ਤੋਂ ਵਾਪਸ ਜਾਣ ਲਈ ਕਿਹਾ। ਹੰਸ ਰਾਜ ਹੰਸ ਦਾ ਕਾਫਲਾ ਪੁਲਸ ਦੀ ਮਦਦ ਨਾਲ ਅੱਗੇ ਵਧਿਆ। ਇਸ ਮੌਕੇ ਪੁਲਸ ਨੇ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਵੀ ਲਿਆ ਅਤੇ ਕੁਝ ਦੇਰ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ।

LEAVE A REPLY

Please enter your comment!
Please enter your name here