ਮਾਨਸੂਨ ਨਾਰਮਲ ਰਹੇਗਾ, ਪੰਜਾਬ ’ਚ ਚੰਗੀ ਬਾਰਿਸ਼ ਹੋਵੇਗੀ

0
228

ਨਵੀਂ ਦਿੱਲੀ : ਮੌਸਮ ਦਾ ਅਨੁਮਾਨ ਲਾਉਣ ਵਾਲੀ ਨਿਜੀ ਏਜੰਸੀ ਸਕਾਈਮੇਟ ਨੇ ਮੰਗਲਵਾਰ ਦੱਸਿਆ ਕਿ ਇਸ ਵਾਰ ਮਾਨਸੂਨ ਨਾਰਮਲ ਰਹੇਗਾ। ਯਾਨੀ ਜੂਨ ਤੋਂ ਸਤੰਬਰ ਤਕ ਚਾਰ ਮਹੀਨੇ ਔਸਤ ਜਾਂ ਨਾਰਮਲ ਬਾਰਿਸ਼ ਹੋਵੇਗੀ। ਇਹ ਫਸਲਾਂ ਲਈ ਚੰਗਾ ਸੰਕੇਤ ਹੈ। ਪੰਜਾਬ, ਹਰਿਆਣਾ, ਹਿਮਾਚਲ ਸਣੇ 23 ਰਾਜਾਂ ਵਿਚ ਬਹੁਤ ਚੰਗੀ ਬਾਰਿਸ਼ ਦਾ ਅਨੁਮਾਨ ਹੈ। ਬਿਹਾਰ ਸਣੇ ਕੁਝ ਰਾਜਾਂ ’ਚ ਪਹਿਲੇ ਦੋ ਮਹੀਨੇ ਘੱਟ ਬਾਰਿਸ਼ ਦਾ ਅਨੁਮਾਨ ਹੈ।
ਮਾਨਸੂਨ ਪਹਿਲੀ ਜੂਨ ਦੇ ਨੇੜੇ-ਤੇੜੇ ਕੇਰਲਾ ਦੇ ਰਾਸਤੇ ਆਉਦਾ ਹੈ ਤੇ ਇਸਦੀ ਸਤੰਬਰ ਦੇ ਅੰਤ ਵਿਚ ਰਾਜਸਥਾਨ ਦੇ ਰਾਸਤੇ ਵਾਪਸੀ ਹੁੰਦੀ ਹੈ। ਭਾਰਤੀ ਮੌਸਮ ਵਿਭਾਗ ਨੇ ਮਾਨਸੂਨ ਬਾਰੇ ਭਵਿੱਖਬਾਣੀ ਨਹੀਂ ਕੀਤੀ ਹੈ। ਸੰਭਾਵਨਾ ਹੈ ਕਿ ਉਹ ਮਈ ਵਿੱਚ ਕਰੇਗਾ।

LEAVE A REPLY

Please enter your comment!
Please enter your name here