ਰਾਜਸਥਾਨੀ ਕੁੜੀ ਨੇ ਪੰਜਾਬੀ ਮੁੰਡਾ ਵੱਢਿਆ

0
168

ਬਠਿੰਡਾ (ਪਰਵਿੰਦਰ ਜੀਤ ਸਿੰਘ)-ਸੋਮਵਾਰ ਰਾਤ ਇਥੋਂ ਦੇ ਇਕ ਹੋਟਲ ਵਿਚ ਪਿਆਰ ਦਾ ਐਸਾ ਨਾਚ ਹੋਇਆ ਕਿ ਰਾਜਸਥਾਨੀ ਕੁੜੀ ਨੇ ਪੰਜਾਬੀ ਮੰੁਡੇ ਨੂੰ ਬਲੇਡ ਨਾਲ ਵੱਢ ਦਿੱਤਾ। ਨੌਜਵਾਨ ਦੀ ਸਿਹਤ ਵਿਚ ਕਾਫੀ ਸੁਧਾਰ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਇਕ ਕੁੜੀ ਦੇ ਪ੍ਰੇਮ ਸੰਬੰਧ ਜ਼ਿਲ੍ਹਾ ਮਾਨਸਾ ਦੇ ਇਕ ਪਿੰਡ ਦੇ ਇਕ ਨੌਜਵਾਨ ਨਾਲ ਹੋ ਗਏ।
ਉਹ ਨੌਜਵਾਨ ਨੂੰ ਮਿਲਣ ਬਠਿੰਡਾ ਪਹੁੰਚੀ। ਦੋਵੇਂ ਰਾਤ ਸਮੇਂ ਅਜੀਤ ਰੋਡ ਦੇ ਇਕ ਹੋਟਲ ਵਿਚ ਰੁਕ ਗਏ। ਸੂਤਰਾਂ ਦੀ ਮੰਨੀਏ ਤਾਂ ਇਸ ਦੌਰਾਨ ਕੁੜੀ ਨੂੰ ਪਤਾ ਲੱਗਿਆ ਕਿ ਨੌਜਵਾਨ ਸ਼ਾਦੀਸ਼ੁਦਾ ਹੈ। ਵਿਆਹ ਕਰਵਾਉਣ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ, ਜਿਸ ਦੇ ਚਲਦਿਆਂ ਕੁੜੀ ਨੇ ਬਲੇਡ ਤੇ ਚਾਕੂ ਆਦਿ ਨਾਲ ਨੌਜਵਾਨ ’ਤੇ ਕਈ ਵਾਰ ਕਰ ਦਿੱਤੇ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਹੋਟਲ ਦੇ ਕਮਰੇ ਵਿਚੋਂ ਉੱਚੀ-ਉੱਚੀ ਆਵਾਜ਼ਾਂ ਆਈਆਂ ਤਾਂ ਹੋਟਲ ਮੁਲਾਜ਼ਮਾਂ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ, ਜਿਸ ’ਤੇ ਉਨ੍ਹਾਂ ਥਾਣਾ ਸਿਵਲ ਪੁਲਸ ਨੂੰ ਤੁਰੰਤ ਇਤਲਾਹ ਦੇ ਦਿੱਤੀ।
ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜ਼ਖਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮੁੱਢਲੀ ਸਹਾਇਤਾ ਉਪਰੰਤ ਉਸ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਮੁਲਜ਼ਮ ਕੁੜੀ ਮੌਕੇ ਤੋਂ ਫਰਾਰ ਨਹੀਂ ਹੋਈ, ਪਰ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁੜੀ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ, ਕਿਉਕਿ ਮਾਮਲੇ ਸੰਬੰਧੀ ਕੋਈ ਮੁਕੱਦਮਾ ਹਾਲੇ ਤੱਕ ਦਰਜ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here