33.5 C
Jalandhar
Monday, May 27, 2024
spot_img

ਫਿਰੌਤੀ ਮੰਗਣ ਵਾਲੇ 12 ਗੈਂਗਸਟਰ ਗਿ੍ਰਫਤਾਰ

ਕਪੂਰਥਲਾ (ਬਲਵਿੰਦਰ ਸਿੰਘ ਧਾਲੀਵਾਲ, ਪ੍ਰੀਤ ਸੰਗੋਜਲਾ)
ਜ਼ਿਲ੍ਹਾ ਪੁਲਸ ਨੇ ਕਪੂਰਥਲਾ ਅਤੇ ਲਾਗਲੇ ਖੇਤਰਾਂ ਵਿਚ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਲਖਵੀਰ ਸਿੰਘ ਉਰਫ ਲੰਡਾ ਗਰੁੱਪ ਦੇ 12 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਦੋ ਪਿਸਤੌਲ, 26 ਰੌਂਦ ਜ਼ਿੰਦਾ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ।
ਐੱਸ ਐੱਸ ਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਐੱਸ ਪੀ (ਡੀ) ਸਰਬਜੀਤ ਰਾਏ, ਡੀ ਅੱੈਸ ਪੀ (ਡੀ) ਗੁਰਮੀਤ ਸਿੰਘ ਦੀ ਅਗਵਾਈ ਹੇਠ ਸੀ ਆਈ ਏ ਸਟਾਫ਼ ਦੀ ਟੀਮ ਵੱਲੋਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨਾਲ ਸਾਂਝੇ ਤੌਰ ’ਤੇ ਚਲਾਏ ਅਪਰੇਸ਼ਨ ਹੇਠ ਲਖਵੀਰ ਸਿੰਘ ਉਰਫ ਲੰਡਾ ਗੈਂਗ ਦੇ ਸਰਗਰਮ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਗਿਆ। ਉਨ੍ਹਾ ਦੱਸਿਆ ਕਿ ਗਿ੍ਰਫਤਾਰ ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਉਰਫ ਜੱਸਾ ਵਾਸੀ ਗਿੱਲ, ਥਾਣਾ ਨਕੋਦਰ, ਮਨਿੰਦਰ ਸਿੰਘ ਵਾਸੀ ਪਿੰਡ ਚਿੱਟੀ, ਗੁਰਜੀਤ ਸਿੰਘ ਉਰਫ ਗਿਆਨੀ ਵਾਸੀ ਮੁਹੱਲਾ ਕਮਾਲਪੁਰ, ਨਕੋਦਰ, ਯੁਵਰਾਜ ਕੁਮਾਰ ਉਰਫ ਕਾਲੂ ਵਾਸੀ ਮੁਹੱਲਾ ਧੀਰਾਂ, ਨਕੋਦਰ, ਅੰਗਰੇਜ਼ ਸਿੰਘ ਉਰਫ ਗੇਜੀ ਵਾਸੀ ਘਾਣਕਾ, ਜ਼ਿਲ੍ਹਾ ਸੰਗਰੂਰ, ਮਨਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਹਰ�ਿਸ਼ਨਪੁਰਾ, ਸੰਗਰੂਰ, ਧਰਮਿੰਦਰ ਸਿੰਘ ਉਰਫ ਅਮਲੀ ਵਾਸੀ ਪਿੰਡ ਟੁੱਟ ਕਲਾਂ, ਜਲੰਧਰ, ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਕੋਟਲਾ ਲੇਹਲ, ਲਹਿਰਾਗਾਗਾ, ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਜੱਬੋਵਾਲ, ਸੁਲਤਾਨਪੁਰ ਲੋਧੀ, ਸੁਖਪ੍ਰੀਤ ਸਿੰਘ ਉਰਫ ਸੁੱਖਾ ਵਾਸੀ ਢੰਡੋਵਾਲ, ਸ਼ਾਹਕੋਟ, ਹਰਜੀਤ ਸਿੰਘ ਉਰਫ ਬਾਰੂ ਵਾਸੀ ਢੰਡੋਵਾਲ ਅਤੇ ਵਿਸ਼ਾਲ ਉਰਫ ਬਿੱਲੀ ਵਾਸੀ ਢੰਡੋਵਾਲ ਵਜੋਂ ਹੋਈ ਹੈ।
ਗੁਪਤਾ ਨੇ ਦੱਸਿਆ ਕਿ ਲੰਡਾ ਵਾਸੀ ਹਰੀਕੇ, ਜੋ ਇਸ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ, ਆਪ ਅਤੇ ਆਪਣੇ ਸਾਥੀਆਂ ਰਾਹੀਂ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦਾ ਸੀ।ਉਨ੍ਹਾ ਦੱਸਿਆ ਕਿ ਜੱਸਾ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੋਰ ਵੀ ਵਾਰਦਾਤਾਂ ਕੀਤੀਆਂ ਸਨ, ਜਿਨ੍ਹਾਂ ’ਤੇ ਦਰਜ ਮੁਕੱਦਮਿਆਂ ਨੂੰ ਵੀ ਟਰੇਸ ਕੀਤਾ ਗਿਆ।ਉਨ੍ਹਾ ਦੱਸਿਆ ਕਿ ਜੱਸਾ ਬਹੁਤ ਹੀ ਸ਼ਾਤਰ ਕਿਸਮ ਦਾ ਅਪਰਾਧੀ ਹੈ, ਜਿਸ ਨੇ ਕਈ ਜ਼ਿਲ੍ਹਿਆਂ ਵਿਚ ਆਪਣੇ ਲੁਕਣ ਦੀਆਂ ਠਾਹਰਾਂ ਬਣਾਈਆਂ ਹੋਈਆਂ ਹਨ ਅਤੇ ਵਾਰਦਾਤ ਉਪਰੰਤ ਜਲੰਧਰ ਤੇ ਸੰਗਰੂਰ ਜ਼ਿਲ੍ਹਿਆਂ ਵਿਚ ਲੁਕ ਜਾਂਦਾ ਸੀ।ਅਜਿਹੇ ਅਪਰਾਧੀ ਕਿਸਮ ਦੇ ਵਿਅਕਤੀ ਨੂੰ ਠਾਹਰ ਦੇਣ ਵਾਲੇ ਇਸ ਦੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ।
ਉਹਨਾ ਦੱਸਿਆ ਕਿ ਗੈਂਗ ਦੇ ਮੁੱਖ ਮੈਂਬਰ ਜੱਸਾ ਖਿਲਾਫ ਆਰਮਜ਼ ਐਕਟ ਦੇ ਤਹਿਤ ਅੱਠ ਅਜਿਹੇ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਉਹ ਭਗੌੜਾ ਚਲਿਆ ਆ ਰਿਹਾ ਸੀ। ਇਹ ਸਾਰੇ ਇਕ ਯੋਜਨਾਬੱਧ ਢੰਗ ਨਾਲ ਲੋਕਾਂ ਦੇ ਘਰਾਂ ’ਤੇ ਫਾਇਰਿੰਗ ਕਰਕੇ ਫਿਰੌਤੀ ਦੀ ਮੰਗ ਕਰਦੇ ਸਨ।

Related Articles

LEAVE A REPLY

Please enter your comment!
Please enter your name here

Latest Articles