25 C
Jalandhar
Saturday, September 7, 2024
spot_img

ਪੋਲਿੰਗ ਤੋਂ ਪਹਿਲਾਂ 4650 ਕਰੋੜ ਜ਼ਬਤ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ ਕਿਹਾ ਹੈ ਕਿ ਚੋਣ ਅਧਿਕਾਰੀ 1 ਮਾਰਚ ਤੋਂ ਹਰ ਰੋਜ਼ 100 ਕਰੋੜ ਰੁਪਏ ਦੀ ਰਕਮ ਜ਼ਬਤ ਕਰ ਰਹੇ ਹਨ। ਕਮਿਸ਼ਨ ਨੇ ਕਿਹਾ ਕਿ ਐਨਫੋਰਸਮੈਂਟ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 4,650 ਕਰੋੜ ਰੁਪਏ ਜ਼ਬਤ ਕਰ ਲਏ ਹਨ, ਜੋ 2019 ਦੀਆਂ ਲੋਕ ਸਭਾ ਚੋਣਾਂ ’ਚ ਕੀਤੀ ਗਈ ਕੁੱਲ ਜ਼ਬਤੀ ਤੋਂ ਵੱਧ ਹੈ।
ਸਾਬਕਾ ਜੱਜਾਂ ਦੀ ‘ਚਿੰਤਾ’
ਨਵੀਂ ਦਿੱਲੀ : ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਦੇ ਸਮੂਹ ਨੇ ਜਾਣਬੁੱਝ ਕੇ ਦਬਾਅ, ਗਲਤ ਜਾਣਕਾਰੀ ਅਤੇ ਜਨਤਕ ਅਪਮਾਨ ਰਾਹੀਂ ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਖਿਲਾਫ ਚੀਫ ਜਸਟਿਸ ਨੂੰ ਪੱਤਰ ਭੇਜਿਆ ਹੈ। ਉਨ੍ਹਾ ਕਿਹਾ ਕਿ ਇਹ ਆਲੋਚਕ ਸੌੜੇ ਸਿਆਸੀ ਹਿੱਤਾਂ ਅਤੇ ਨਿੱਜੀ ਮੁਫਾਦਾਂ ਤੋਂ ਪ੍ਰੇਰਤ ਹਨ ਅਤੇ ਨਿਆਂ ਪ੍ਰਣਾਲੀ ’ਚ ਲੋਕਾਂ ਦੇ ਵਿਸ਼ਵਾਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਸੇਵਾਮੁਕਤ ਜੱਜਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਹੜੀਆਂ ਘਟਨਾਵਾਂ ਬਾਰੇ ਇਹ ਪੱਤਰ ਲਿਖਿਆ ਹੈ। ਇਨ੍ਹਾਂ ’ਚ ਸੁਪਰੀਮ ਕੋਰਟ ਦੇ ਚਾਰ ਸੇਵਾਮੁਕਤ ਜੱਜ ਵੀ ਸ਼ਾਮਲ ਹਨ।
ਮਹਿੰਗਾਈ ਕਿੱਥੇ?
ਨਵੀਂ ਦਿੱਲੀ : ਦੇਸ਼ ’ਚ ਲੋਕ ਮਹਿੰਗਾਈ ਦੀ ਮਾਰ ਤੋਂ ਪ੍ਰੇਸ਼ਾਨ ਹਨ ਪਰ ਸਰਕਾਰੀ ਅੰਕੜਿਆਂ ’ਚ ਇਹ ਜਾਂ ਤਾਂ ਹੈ ਹੀ ਨਹੀਂ ਜਾਂ ਇਸ ’ਚ ਮਾਮੂਲੀ ਵਧਾ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਮਾਰਚ ’ਚ ਸਿਰਫ 0.5 ਫੀਸਦ ਵਧੀ ਹੈ।
ਸਾਵਧਾਨੀ ਦੀ ਸਲਾਹ
ਪੈਰਿਸ : ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਸੋਮਵਾਰ ਨਾਗਰਿਕ ਹਵਾਈ ਜਹਾਜ਼ਾਂ ਨੂੰ ਈਰਾਨ ਅਤੇ ਇਜ਼ਰਾਈਲ ਦੇ ਹਵਾਈ ਖੇਤਰ ਅਤੇ ਦੇਸ਼ ਦੇ ਆਲੇ-ਦੁਆਲੇ 100 ਸਮੁੰਦਰੀ ਮੀਲ ਦੇ ਘੇਰੇ ’ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ, ਭਾਵੇਂ ਇਸ ਸਮੇਂ ਜਹਾਜ਼ਾਂ ਲਈ ਇਨ੍ਹਾਂ ਮੁਲਕਾਂ ਦੇ ਉਪਰੋਂ ਉੱਡਣ ’ਚ ਕੋਈ ਖਤਰਾ ਨਹੀਂ ਹੈ। ਈਰਾਨ ਵੱਲੋਂ 300 ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ ’ਤੇ ਹਮਲਾ ਕਰਨ ਤੋਂ ਬਾਅਦ ਖੇਤਰ ’ਚ ਤਣਾਅ ਪੈਦਾ ਹੋ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles