33.5 C
Jalandhar
Monday, May 27, 2024
spot_img

ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲਾ

ਮੁੰਬਈ : ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਈਰਾਨ ‘ਤੇ ਮਿਜ਼ਾਈਲ-ਡਰੋਨ ਨਾਲ ਹਮਲਾ ਕੀਤਾ | ਈਰਾਨ ਦੇ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ | ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟ ਰਾਡਾਰ ਮੁਤਾਬਕ ਧਮਾਕਿਆਂ ਤੋਂ ਬਾਅਦ ਈਰਾਨੀ ਹਵਾਈ ਖੇਤਰ ਤੋਂ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ | ਇਸਫਹਾਨ ਉਹੀ ਸੂਬਾ ਹੈ, ਜਿੱਥੇ ਨਤਾਨਜ਼ ਸਮੇਤ ਈਰਾਨ ਦੇ ਕਈ ਪ੍ਰਮਾਣੂ ਟਿਕਾਣੇ ਹਨ | ਨਤਾਨਜ਼ ਈਰਾਨ ਦੇ ਯੂਰੇਨੀਅਮ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ | ਇਸ ਤੋਂ ਪਹਿਲਾਂ 14 ਅਪਰੈਲ ਨੂੰ ਈਰਾਨ ਨੇ 300 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ ‘ਤੇ ਹਮਲਾ ਕੀਤਾ ਸੀ | ਇਜ਼ਰਾਈਲ ਹਮਲੇ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ 3 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ | ਇਸ ਤਣਾਅ ਕਾਰਨ ਭਾਅ ਹੋਰ ਤੇਜ਼ ਹੋ ਸਕਦੇ ਹਨ ਤੇ ਕੱਚੇ ਤੇਲ ਦੀ ਸਪਲਾਈ ‘ਚ ਵਿਘਨ ਪੈ ਸਕਦਾ ਹੈ | ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖਰੀਦ ਕਾਰਨ ਉਸ ਦੇ ਬਜਟ ‘ਤੇ ਫਿਲਹਾਲ ਭਾਰ ਨਹੀਂ ਪੈ ਰਿਹਾ |

Related Articles

LEAVE A REPLY

Please enter your comment!
Please enter your name here

Latest Articles