34.2 C
Jalandhar
Tuesday, October 22, 2024
spot_img

ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਸਮਾਗਮ ਅੱਜ

ਜਲੰਧਰ (ਰਾਜੇਸ਼ ਥਾਪਾ)
ਸਾਡੇ ਮੁਲਕ ਨੂੰ ਹਰ ਵੰਨਗੀ ਦੀ ਗ਼ੁਲਾਮੀ, ਵਿਤਕਰੇ ਅਤੇ ਅਨਿਆਂ ਤੋਂ ਮੁਕਤ ਕਰਕੇ ਆਜ਼ਾਦ, ਖੁਸ਼ਹਾਲ, ਜਮਹੂਰੀ, ਧਰਮ-ਨਿਰਪੱਖ ਸਮਾਜ ਸਿਰਜਣ ਦੇ ਮਹਾਨ ਆਦਰਸ਼ ਨੂੰ ਪ੍ਰਣਾਈ ਗ਼ਦਰ ਪਾਰਟੀ ਦੇ 111ਵੇਂ ਜਨਮ ਦਿਹਾੜੇ (1913-2024) ਮੌਕੇ 21 ਅਪ੍ਰੈਲ ਨੂੰ ਸਵੇਰੇ 10:45 ਵਜੇ ਦੇਸ਼ ਭਗਤ ਯਾਦਗਾਰ ਹਾਲ ’ਚ ਹੋ ਰਹੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਨੂੰ ਸ਼ਨੀਵਾਰ ਅੰਤਮ ਛੋਹਾਂ ਦਿੱਤੀਆਂ ਗਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਗੇਟ ਅੱਗੇ ਡਾ. ਤੇਜਿੰਦਰ ਵਿਰਲੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ।ਇਸ ਉਪਰੰਤ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ’ਚ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਜੀ ਆਇਆਂ ਅਤੇ ਅਪ੍ਰੈਲ ਦੇ ਸੰਗਰਾਮੀਆਂ ਨੂੰ ਸਿਜਦਾ ਕਰਨ ਉਪਰੰਤ ਡਾ. ਤੇਜਿੰਦਰ ਵਿਰਲੀ ਲੋਕਾਂ ਦੇ ਨਾਂਅ ਗ਼ਦਰ ਪਾਰਟੀ ਦੀ ਪ੍ਰਸੰਗਕਤਾ ਉਭਾਰਦਾ ਸੁਨੇਹਾ ਸਾਂਝਾ ਕਰਨਗੇ।ਸ਼ਹੀਦੀਆਂ ਕਿਰਤੀ ਵਾਰਤਕ ਭਾਗ ਪਹਿਲਾ (ਸੰਪਾਦਕ ਚਰੰਜੀ ਲਾਲ ਕੰਗਣੀਵਾਲ) ਲੋਕ ਅਰਪਣ ਕੀਤੀ ਜਾਏਗੀ।ਇਸ ਸਮਾਗਮ ਦੇ ਮੁੱਖ ਵਕਤਾ ਖੇਤੀ ਅਤੇ ਇਸ ਨਾਲ ਜੁੜੇ ਖਾਧ ਪਦਾਰਥਾਂ ਵਰਗੇ ਮੁੱਦਿਆਂ ਦੇ ਨਾਮਵਰ ਵਿਗਿਆਨੀ ਡਾ. ਦੇਵਿੰਦਰ ਸ਼ਰਮਾ ‘ਕਿਸਾਨ ਸੰਕਟ: ਇਤਿਹਾਸ ਅਤੇ ਸਮਕਾਲ’ ਵਿਸ਼ੇ ਦੇ ਬਹੁ-ਪੱਖਾਂ ਉਪਰ ਰੌਸ਼ਨੀ ਪਾਉਣਗੇ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਕਿਸਾਨ, ਮਜ਼ਦੂਰ ਸੰਸਥਾਵਾਂ ਅਤੇ ਸਭਨਾਂ ਮਿਹਨਤਕਸ਼ ਤਬਕਿਆਂ ਦੇ ਕਾਮਿਆਂ, ਵਿਦਵਾਨਾਂ, ਖੋਜਕਾਰਾਂ, ਲੇਖਕਾਂ, ਪੱਤਰਕਾਰਾਂ ਤੇ ਸੰਘਰਸ਼ਸ਼ੀਲ ਲੋਕ ਹਿੱਸਿਆਂ ਨੂੰ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Related Articles

LEAVE A REPLY

Please enter your comment!
Please enter your name here

Latest Articles