27.9 C
Jalandhar
Sunday, September 8, 2024
spot_img

12 ਸਾਲ ਦੇ ਬੱਚਿਆਂ ਨੂੰ ਜਹਾਜ਼ ’ਚ ਮਾਪਿਆਂ ਨਾਲ ਸੀਟ ਦੇਣ ਦੇ ਨਿਰਦੇਸ਼

ਨਵੀਂ ਦਿੱਲੀ : ਹਵਾਬਾਜ਼ੀ ਰੈਗੂਲੇਟਰ ਡੀ ਜੀ ਸੀ ਏ ਨੇ ਹਵਾਈ ਕੰਪਨੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਫਰ ਦੌਰਾਨ 12 ਸਾਲ ਤੱਕ ਦੇ ਬੱਚਿਆਂ ਨੂੰ ਘੱਟੋ-ਘੱਟ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚੋਂ ਇੱਕ ਦੇ ਨਾਲ ਸੀਟਾਂ ਅਲਾਟ ਕੀਤੀਆਂ ਜਾਣ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਫਰ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਦੇ ਨਾਲ ਸੀਟ ਅਲਾਟ ਨਹੀਂ ਕੀਤੀ ਗਈ।
ਅੱਗ ਲੱਗਣ ਨਾਲ ਦੋ ਭੈਣਾਂ ਦੀ ਮੌਤ
ਬਠਿੰਡਾ : ਇੱਥੇ ਨਹਿਰ ਵਾਲੇ ਪਾਸੇ ਬਣੀ ਉੜੀਆ ਕਾਲੋਨੀ ’ਚ ਮੰਗਲਵਾਰ ਸਵੇਰੇ 5 ਵਜੇ ਅੱਗ ਲੱਗਣ ਕਾਰਨ ਦੋ ਭੈਣਾਂ 6 ਸਾਲਾ ਸੰਜਣੀ ਕੁਮਾਰੀ ਤੇ 9 ਸਾਲਾ ਪਿ੍ਰਆ ਦੀ ਮੌਤ ਹੋ ਗਈ। ਕੁਝ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ’ਚ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ।
ਨਵਾਜ਼ ਸ਼ਰੀਫ ਚੀਨ ਗਏ
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੋਮਵਾਰ ਦੇਰ ਰਾਤ ਪੰਜ ਦਿਨਾਂ ‘ਨਿੱਜੀ ਦੌਰੇ’ ’ਤੇ ਚੀਨ ਲਈ ਰਵਾਨਾ ਹੋ ਗਏ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਕਿਹਾ ਕਿ ਉਸ ਦੇ ਸਰਵਉੱਚ ਨੇਤਾ ਆਪਣੇ ਪੋਤੇ ਜੁਨੈਦ ਸਫਦਰ ਅਤੇ ਨਿੱਜੀ ਸਟਾਫ ਦੇ ਨਾਲ ਲਾਹੌਰ ਹਵਾਈ ਅੱਡੇ ਤੋਂ ‘ਚਾਈਨਾ ਸਾਊਥ ਏਅਰਲਾਈਨਜ਼’ ਦੀ ਉਡਾਣ ’ਚ ਚੀਨ ਲਈ ਰਵਾਨਾ ਹੋਏ। ਦੱਸਿਆ ਜਾਂਦਾ ਹੈ ਕਿ ਸ਼ਰੀਫ ਇਲਾਜ ਲਈ ਗਏ ਹਨ।
ਆਸਟਰੇਲੀਅਨ ਪੱਤਰਕਾਰ ਨੂੰ ਭਾਰਤ ਛੱਡਣਾ ਪਿਆ
ਨਵੀਂ ਦਿੱਲੀ : ਆਸਟਰੇਲੀਅਨ ਪੱਤਰਕਾਰ ਨੇ ਮੰਗਲਵਾਰ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰਨ ਮਗਰੋਂ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਕਿਹਾ ਕਿ ਵੀਜ਼ੇ ਤੋਂ ਇਹ ਕਹਿ ਕੇ ਇਨਕਾਰ ਕੀਤਾ ਗਿਆ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਕਰਦੀਆਂ ਹਨ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ’ਤੇ ਭਾਰਤ ਸਰਕਾਰ ਵੱਲੋਂ ਇਤਰਾਜ਼ ਕਰਨ ਬਾਅਦ ਲੋਕ ਸਭਾ ਚੋਣਾਂ ਵਾਲੇ ਦਿਨ 19 ਅਪਰੈਲ ਨੂੰ ਉਸ ਨੂੰ ਭਾਰਤ ਛੱਡਣਾ ਪਿਆ।

Related Articles

LEAVE A REPLY

Please enter your comment!
Please enter your name here

Latest Articles