ਸਲਮਾਨ ਦੇ ਘਰ ’ਤੇ ਫਾਇਰਿੰਗ ਲਈ ਵਰਤੇ ਪਿਸਤੌਲ ਨਦੀ ’ਚੋਂ ਬਰਾਮਦ

0
188

ਮੁੰਬਈ : ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਲਈ ਵਰਤੇ ਹਥਿਆਰਾਂ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਦੌਰਾਨ ਗੁਜਰਾਤ ਦੀ ਤਾਪੀ ਨਦੀ ’ਚੋਂ ਦੋ ਪਿਸਤੌਲ, ਮੈਗਜ਼ੀਨ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਗਿ੍ਰਫਤਾਰ ਕੀਤੇ ਦੋ ਮੁਲਜ਼ਮਾਂ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) 14 ਅਪਰੈਲ ਨੂੰ ਗੋਲੀਬਾਰੀ ਕਰਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ ਸੀ। ਉਨ੍ਹਾਂ ਨੂੰ 16 ਅਪਰੈਲ ਨੂੰ ਗੁਜਰਾਤ ਦੇ ਭੁਜ ਕਸਬੇ ਨੇੜੇ ਗਿ੍ਰਫਤਾਰ ਕੀਤਾ ਗਿਆ ਸੀ। ਦੋਵਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਸੀ ਕਿ ਉਹ ਮੁੰਬਈ ਤੋਂ ਸੜਕ ਰਾਹੀਂ ਸੂਰਤ ਪਹੁੰਚਣ ਤੋਂ ਬਾਅਦ ਰੇਲ ਗੱਡੀ ’ਚ ਭੁਜ ਜਾ ਰਹੇ ਸਨ ਤਾਂ ਉਨ੍ਹਾਂ ਨੇ ਹਥਿਆਰ ਰੇਲਵੇ ਪੁਲ ਤੋਂ ਤਾਪੀ ਨਦੀ ’ਚ ਸੁੱਟ ਦਿੱਤੇ ਸੀ।

LEAVE A REPLY

Please enter your comment!
Please enter your name here