ਫਾਟਕ ’ਤੇ ਗੱਡੀ ਖੜ੍ਹਨ ਨਾਲ ਲੋਕ ਕਾਫੀ ਖੱਜਲ ਹੋਏ

0
123

ਡੇਰਾਬੱਸੀ : ਮੰਗਲਵਾਰ ਸਵੇਰੇ ਈਸਾਪੁਰ ਅਤੇ ਡੇਰਾਬੱਸੀ ਦੇ ਵਿਚਕਾਰ ਕਰਾਸਿੰਗ ’ਤੇ ਮਾਲ ਗੱਡੀ ਖਰਾਬ ਹੋ ਕੇ ਰੁਕ ਗਈ। ਇਸ ਨਾਲ ਇਲਾਕੇ ਦੇ 12 ਪਿੰਡਾਂ ਦਾ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਆਪਸੀ ਸੰਪਰਕ ਟੁੱਟਿਆ ਰਿਹਾ। ਸਕੂਲ ਬੱਸਾਂ, ਦਫਤਰ ਜਾਣ ਵਾਲੇ ਅਤੇ ਹੋਰ ਲੋਕ ਰੇਲ ਕਰਾਸਿੰਗ ਦੇ ਦੋਵੇਂ ਪਾਸੇ ਫਸ ਗਏ। ਦੁੱਧ ਅਤੇ ਹੋਰ ਸਪਲਾਈ ਵਾਲੇ ਘੰਟਿਆਂ ਤੱਕ ਫਾਟਕ ਖੁੱਲ੍ਹਣ ਦੀ ਉਡੀਕ ਕਰਦੇ ਰਹੇ। ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਭਾਂਖਰਪੁਰ ਵਾਲੇ ਪਾਸਿਓਂ ਪੰਜ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪਿਆ।

LEAVE A REPLY

Please enter your comment!
Please enter your name here