ਸੁਪਰੀਮ ਕੋਰਟ ਨੇ ਮਹਿੰਗੇ ਇਲਾਜ ’ਤੇ ਆਈ ਐੱਮ ਏ ਨੂੰ ਲਪੇਟੇ ’ਚ ਲਿਆ

0
110

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਲਈ ਬਾਬਾ ਰਾਮਦੇਵ ਤੇ ਆਚਾਰੀਆ ਬਾਲ�ਿਸ਼ਨ ਨੂੰ ਮੰਗਲਵਾਰ ਵੀ ਪੂਰੀ ਤਰ੍ਹਾਂ ਨਹੀਂ ਬਖਸ਼ਿਆ, ਪਰ ਨਾਲ ਹੀ ਉਨ੍ਹਾਂ ਖਿਲਾਫ ਪਟੀਸ਼ਨ ਦਾਇਰ ਕਰਨ ਵਾਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਨੂੰ ਵੀ ਲਪੇਟੇ ਵਿਚ ਲੈਂਦਿਆਂ ਕਿਹਾ ਕਿ ਡਾਕਟਰ ਮਹਿੰਗੀਆਂ ਦਵਾਈਆਂ ਤੇ ਇਲਾਜ ਦੀ ਸਿਫਾਰਸ਼ ਕਿਉ ਕਰਦੇ ਹਨ।
ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਕਿਹਾਆਈ ਐੱਮ ਏ ਨੂੰ ਵੀ ਜ਼ਬਤ ਵਿਚ ਰਹਿਣ ਦੀ ਲੋੜ ਹੈ। ਆਈ ਐੱਮ ਏ ਦੇ ਅਨੈਤਿਕ ਵਿਹਾਰ ਦੀਆਂ ਕਈ ਸ਼ਿਕਾਇਤਾਂ ਹਨ। ਇਸ ਦੇ ਡਾਕਟਰ ਪੈਸੇ ਖਾਤਰ ਬਹੁਤ ਹੀ ਮਹਿੰਗੀਆਂ ਦਵਾਈਆਂ ਦੀ ਸਿਫਾਰਸ਼ ਕਰਦੇ ਹਨ।
ਆਈ ਐੱਮ ਏ ਦੇ ਵਕੀਲ ਪੀ ਐੱਸ ਪਟਵਾਲੀਆ ਨੇ ਕਿਹਾ ਕਿ ਉਹ ਬੈਂਚ ਵੱਲੋਂ ਉਠਾਏ ਮੁੱਦਿਆਂ ਦਾ ਜਵਾਬ ਦੇਣਗੇ।
ਬੈਂਚ ਨੇ ਸੁਣਵਾਈ ਦਾ ਘੇਰਾ ਵਧਾਉਦਿਆਂ ਕਿਹਾਅਸੀਂ ਸਿਰਫ ਇਕ ਖਾਸ ਪਾਰਟੀ ਜਾਂ ਕੰਪਨੀ ਨਾਲ ਹੀ ਨਹੀਂ ਨਜਿੱਠ ਰਹੇ। ਇਹ ਜਨਹਿਤ ਪਟੀਸ਼ਨ ਹੈ। ਇਹ ਸਿਰਫ ਪਤੰਜਲੀ ਆਯੁਰਵੈਦ ਤੇ ਇਸ ਦੇ ਬਾਨੀਆਂ ਖਿਲਾਫ ਹੀ ਨਹੀਂ। ਹੋਰ ਐੱਫ ਐੱਮ ਸੀ ਜੀ (ਫਾਸਟ-ਮੂਵਿੰਗ ਕੰਜ਼ਿਊਮਰ ਗੁਡਜ਼) ਕੰਪਨੀਆਂ ਵੀ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ, ਖਾਸ ਕਰਕੇ ਨਿੱਕੇ ਬੱਚਿਆਂ, ਸਕੂਲ ਜਾਂਦਿਆਂ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।
ਬੈਂਚ ਨੇ ਇਸ ਮਾਮਲੇ ਵਿਚ ਖਪਤਕਾਰ ਮਾਮਲਿਆਂ ਦੇ ਮੰਤਰਾਲੇ, ਆਯੂਸ਼ ਮੰਤਰਾਲੇ ਤੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਨੂੰ ਵੀ ਪਾਰਟੀ ਬਣਾ ਲਿਆ ਤੇ ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਆਪਣਾ ਸਟੈਂਡ ਦੱਸਣ ਲਈ ਕਿਹਾ।
ਆਈ ਐੱਮ ਏ ਨੇ ਪਤੰਜਲੀ ਖਿਲਾਫ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਐਲੋਪੈਥਿਕ ਪ੍ਰਣਾਲੀ ਤੇ ਡਾਕਟਰਾਂ ਦਾ ਵਿਰੋਧ ਕੀਤਾ ਤੇ ਆਪਣੀਆਂ ਦਵਾਈਆਂ ਨੂੰ ਬਿਨਾਂ ਸਬੂਤਾਂ ਦੇ ਸਹੀ ਦੱਸਿਆ।
ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਬਾਲਕਿ੍ਰਸ਼ਨ ਨੇ ਮੰਗਲਵਾਰ ਸੁਪਰੀਮ ਕੋਰਟ ਦੀ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਨੇ ਭਰਮਾਊ ਇਸ਼ਤਿਹਾਰ ਮਾਮਲੇ ’ਚ ਉਨ੍ਹਾਂ ਵੱਲੋਂ ਕੀਤੀਆਂ ਗਲਤੀਆਂ ਲਈ ਅਖਬਾਰਾਂ ’ਚ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਜਸਟਿਸ ਕੋਹਲੀ ਨੇ ਪੁੱਛਿਆ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਮਸ਼ਹੂਰੀ ਕਰਨ ਲਈ ਇਸ਼ਤਿਹਾਰ ਦਿੰਦੇ ਸੀ, ਇਹ ਇਸ਼ਤਿਹਾਰ ਵੀ ਉਸੇ ਸਾਈਜ਼ ਦੇ ਹਨ। �ਿਪਾ ਕਰਕੇ ਇਸ ਦੀ ਕਟਿੰਗ ਸਾਨੂੰ ਭਿਜਵਾਇਓ। ਅਸੀਂ ਸਾਈਜ਼ ਦੇਖਣਾ ਚਾਹੁੰਦੇ ਹਾਂ। ਚੰਗੀ ਤਰ੍ਹਾਂ ਪੜ੍ਹੇ ਜਾਣ ਵਾਲੇ ਹੋਣ। ਦੂਰਬੀਨ ਨਾਲ ਪੜ੍ਹੇ ਜਾਣ ਵਾਲੇ ਨਾ ਹੋਣ।
ਰਾਮਦੇਵ ਅਤੇ ਬਾਲਕਿ੍ਰਸ਼ਨ ਦੇ ਵਕੀਲ ਮੁਕੁਲ ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਉਹ ਆਪਣੀਆਂ ਗਲਤੀਆਂ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਵਾਧੂ ਇਸ਼ਤਿਹਾਰ ਵੀ ਜਾਰੀ ਕਰਨਗੇ। ਉਨ੍ਹਾਂ ਨੇ ਸੋਮਵਾਰ ਨੂੰ ਦੇਸ਼ ਭਰ ਦੇ 67 ਅਖਬਾਰਾਂ ’ਚ ਮੁਆਫੀਨਾਮਾ ਪ੍ਰਕਾਸ਼ਤ ਕੀਤਾ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 30 ਅਪਰੈਲ ਤੈਅ ਕੀਤੀ ਹੈ।

LEAVE A REPLY

Please enter your comment!
Please enter your name here