ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ ਗਈ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀ ਨੇ ਕਿਹਾ ਕਿ ਏਮਜ਼ ਦੇ ਡਾਕਟਰਾਂ ਦੀ ਸਲਾਹ ’ਤੇ ਕੇਜਰੀਵਾਲ ਨੂੰ ਸੋਮਵਾਰ ਸ਼ਾਮ ਨੂੰ ਘੱਟ-ਡੋਜ਼ ਵਾਲੀ ਇਨਸੁਲਿਨ ਦੀਆਂ ਦੋ ਯੂਨਿਟਾਂ ਦਿੱਤੀਆਂ ਗਈਆਂ। ਸ਼ਾਮ 7 ਵਜੇ ਕੇਜਰੀਵਾਲ ਦਾ ਸ਼ੂਗਰ ਲੈਵਲ 217 ਨਿਕਲਿਆ, ਜਿਸ ਤੋਂ ਬਾਅਦ ਜੇਲ੍ਹ ਦੇ ਡਾਕਟਰਾਂ ਨੇ ਇਨਸੁਲਿਨ ਦੇਣ ਦਾ ਫੈਸਲਾ ਕੀਤਾ।
ਇਸੇ ਦੌਰਾਨ ਸਪੈਸ਼ਲ ਜੱਜ ਕਾਵੇਰੀ ਬਵੇਜਾ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਕੇਜਰੀਵਾਲ ਤੇ ਬੀ ਆਰ ਐੱਸ ਆਗੂ ਕੇ ਕਵਿਤਾ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ।