ਲਖਨਊ : ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅਨਸਾਰੀ ਦੀ ਮੰਗਲਵਾਰ ਆਈ ਵਿਸਰਾ ਟੈਸਟ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਰਹੂਮ ਦੇ ਸਰੀਰ ’ਚ ਜ਼ਹਿਰੀਲਾ ਤੱਤ ਨਹੀਂ ਮਿਲਿਆ। ਉਸ ਦੀ ਬਾਂਦਾ ਜ਼ਿਲ੍ਹੇ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ’ਚ 28 ਮਾਰਚ ਨੂੰ ਜੇਲ੍ਹ ’ਚ ਸਜ਼ਾ ਕੱਟਣ ਦੌਰਾਨ ਮੌਤ ਹੋ ਗਈ ਸੀ। ਮੁਖਤਾਰ ਦੇ ਭਰਾ ਅਤੇ ਸੰਸਦ ਮੈਂਬਰ ਅਫਜ਼ਲ ਅਨਸਾਰੀ ਨੇ ਦੋਸ਼ ਲਾਇਆ ਸੀ ਕਿ ਮੁਖਤਾਰ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਪੋਸਟਮਾਰਟਮ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਅਨਸਾਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਅਨਸਾਰੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਮੌਤ ਜੇਲ੍ਹ ’ਚ ‘ਸਲੋ ਪੋਇਜ਼ਨਿੰਗ’ ਕਾਰਨ ਹੋਈ ਹੈ। ਹਸਪਤਾਲ ਦੇ ਸੀਨੀਅਰ ਸੂਤਰ, ਜਿਸ ਨੇ ਪੋਸਟਮਾਰਟਮ ਜਾਂਚ ਦੀ ਨਿਗਰਾਨੀ ਕੀਤੀ, ਨੇ ਕਿਹਾਮੁਖਤਾਰ ਅਨਸਾਰੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ।



