ਮੋਦੀ ਥੋੜ੍ਹੇ ਦਿਨਾਂ ਤੱਕ ਰੋਣ ਲੱਗ ਪੈਣਗੇ : ਰਾਹੁਲ

0
166

ਬੇਂਗਲੁਰੂ : ਰਾਹੁਲ ਗਾਂਧੀ ਨੇ ਕਰਨਾਟਕ ਦੇ ਵਿਜੇਪੁਰਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਵਿਚ ਪੈ ਰਹੀਆਂ ਵੋਟਾਂ ਦੇ ਰੁਝਾਨ ਨੂੰ ਦੇਖ ਕੇ ਹਿੱਲ ਗਏ ਹਨ। ਭਾਜਪਾ ਸਰਕਾਰ ਨੇ ਕੁਝ ਲੋਕਾਂ ਨੂੰ ਅਰਬਾਂਪਤੀ ਬਣਾਇਆ, ਜਦਕਿ ਕਾਂਗਰਸ ਕਰੋੜਾਂ ਲੋਕਾਂ ਨੂੰ ਲੱਖਪਤੀ ਬਣਾਏਗੀ। ਉਨ੍ਹਾ ਕਿਹਾ ਕਿ ਤੁਸੀਂ ਮੋਦੀ ਦਾ ਭਾਸ਼ਣ ਸੁਣੋ। ਹਿੱਲੇ ਹੋਏ ਨਜ਼ਰ ਆਉਦੇ ਹਨ। ਕੁਝ ਦਿਨਾਂ ਤੱਕ ਰੋਣ ਵੀ ਲੱਗ ਪੈਣਗੇ। ਉਹ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਅ ਰਹੇ ਹਨ।
ਸੁਨੀਤਾ ਦਾ ਅੱਜ ਰੋਡ ਸ਼ੋਅ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਨਿੱਚਰਵਾਰ ਨੂੰ ਪੂਰਬੀ ਦਿੱਲੀ ਲੋਕ ਸਭਾ ਸੀਟ ’ਤੇ ਰੋਡ ਸ਼ੋਅ ਨਾਲ ਆਪਣੀ ਚੋਣ ਮੁਹਿੰਮ ਦੀ ਸ਼ੁੁਰੂਆਤ ਕਰੇਗੀ। ਉਹ ਦਿੱਲੀ, ਪੰਜਾਬ, ਗੁਜਰਾਤ ਅਤੇ ਹਰਿਆਣਾ ’ਚ ਪਾਰਟੀ ਲਈ ਪ੍ਰਚਾਰ ਕਰੇਗੀ।

LEAVE A REPLY

Please enter your comment!
Please enter your name here