ਵਿਆਹ ’ਚ ਆਤਿਸ਼ਬਾਜ਼ੀ ਨੇ ਲਈਆਂ 6 ਜਾਨਾਂ

0
177

ਦਰਭੰਗਾ : ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਅੰਟੋਰ ਪਿੰਡ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਵਿਆਹ ਦੌਰਾਨ ਅੱਗ ਲੱਗਣ ਕਾਰਨ ਇਕ ਪਰਵਾਰ ਦੇ 6 ਜੀਆਂ ਅਤੇ ਤਿੰਨ ਪਸ਼ੂਆਂ ਦੀ ਮੌਤ ਹੋ ਗਈ। ਛਗਨ ਪਾਸਵਾਨ ਦੀ ਬੇਟੀ ਦਾ ਵਿਆਹ ਸੀ। ਮਹਿਮਾਨਾਂ ਨੇ ਉੱਥੇ ਆਤਿਸ਼ਬਾਜ਼ੀ ਕੀਤੀ, ਜਿਸ ਕਾਰਨ ਟੈਂਟ ਨੂੰ ਅੱਗ ਲੱਗ ਗਈ ਤੇ ਉੱਥੇ ਰੱਖਿਆ ਐੱਲ ਪੀ ਜੀ ਸਿਲੰਡਰ ਫਟ ਗਿਆ।
ਅਮਰੀਕਾ ’ਚ ਭਾਰਤੀ ਪੁਲਸ ਗੋਲੀ ਦਾ ਸ਼ਿਕਾਰ
ਨਿਊਯਾਰਕ : 42 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਂ ਐਂਟੋਨੀਓ ’ਚ ਪੁਲਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਉਸ ਨੂੰ ਗੋਲੀ ਉਦੋਂ ਮਾਰੀ ਗਈ, ਜਦੋਂ ਉਸ ਨੂੰ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਸਚਿਨ ਸਾਹੂ ਨੂੰ 21 ਅਪਰੈਲ ਨੂੰ ਪੁਲਸ ਅਧਿਕਾਰੀ ਟਾਈਲਰ ਟਰਨਰ ਨੇ ਗੋਲੀ ਮਾਰੀ। ਸਾਹੂ ਮੂਲ ਰੂਪ ’ਚ ਯੂ ਪੀ ਦਾ ਰਹਿਣ ਵਾਲਾ ਸੀ। ਸੂਤਰਾਂ ਮੁਤਾਬਕ ਸਾਹੂ ਨੂੰ ਮਾਨਸਿਕ ਬਿਮਾਰੀ ਸੀ ਤੇ ਉਸ ਨੂੰ ਗਲਤ-ਠੀਕ ਦੀ ਸਮਝ ਨਹੀਂ ਸੀ।

LEAVE A REPLY

Please enter your comment!
Please enter your name here