ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਦਿੱਲੀ ਹਾਈ ਕੋਰਟ ’ਚ ਇਨਕਿ੍ਰਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਫ ਤੌਰ ’ਤੇ ਕਿਹਾ ਹੈ ਕਿ ਜੇ ਉਸ ਨੂੰ ਇਨਕਿ੍ਰਪਸ਼ਨ ਹਟਾਉਣ ਲਈ ਕਿਹਾ ਗਿਆ ਤਾਂ ਉਹ ਭਾਰਤ ਛੱਡ ਦੇਵੇਗਾ। ਵਟਸਐਪ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਜੇ ਮੈਸੇਜ਼ ਇਨਕਿ੍ਰਪਸ਼ਨ ਨੂੰ ਤੋੜਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਇਸ ਨੂੰ ਭਾਰਤ ’ਚ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਜਾਵੇਗਾ। ਮੈਟਾ ਦੀ ਮਾਲਕੀ ਵਾਲੀ ਕੰਪਨੀ ਵਟਸਐਪ ਨੇ ਕਿਹਾ ਕਿ ਇਹ ਐਂਡ-ਟੂ-ਐਂਡ ਇਨਕਿ੍ਰਪਸ਼ਨ ਨੂੰ ਯਕੀਨੀ ਬਣਾ ਕੇ ਉਪਭੋਗਤਾਵਾਂ ਦੀ ਨਿੱਜਤਾ ਦੀ ਰੱਖਿਆ ਕਰਦਾ ਹੈ। ਇਸ ਦੇ ਜ਼ਰੀਏ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਿਰਫ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਅੰਦਰ ਦੀ ਸਮੱਗਰੀ ਨੂੰ ਜਾਣ ਸਕਦੇ ਹਨ।
7 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ
ਹੈਦਰਾਬਾਦ : ਤਿਲੰਗਾਨਾ ’ਚ ਨਤੀਜੇ ਐਲਾਨਣ ਦੇ 48 ਘੰਟਿਆਂ ਦੌਰਾਨ ਪ੍ਰੀਖਿਆ ’ਚ ਫੇਲ੍ਹ ਹੋਣ ਕਾਰਨ 7 ਇੰਟਰਮੀਡੀਏਟ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਤਿਲੰਗਾਨਾ ਬੋਰਡ ਆਫ ਇੰਟਰਮੀਡੀਏਟ ਪ੍ਰੀਖਿਆਵਾਂ ਨੇ 24 ਅਪਰੈਲ ਨੂੰ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਨਤੀਜਿਆਂ ਦਾ ਐਲਾਨ ਕੀਤਾ।