ਨਵੀਂ ਦਿੱਲੀ : ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਪਿ੍ਰਯੰਕਾ ਰਾਜਪੂਤ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ ਛੇ ਮਹਿਲਾ ਭਲਵਾਨਾਂ ਵੱਲੋਂ ਦਰਜ ਕਰਵਾਏ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਹੋਰ ਜਾਂਚ ਦੀ ਮੰਗ ਕਰਨ ਵਾਲੀ ਅਰਜ਼ੀ ਸ਼ੁੱਕਰਵਾਰ ਖਾਰਜ ਕਰ ਦਿੱਤੀ। ਉਨ੍ਹਾ ਮੁਲਜ਼ਮ ਖਿਲਾਫ ਦੋਸ਼ ਆਇਦ ਕਰਨ ਬਾਰੇ ਫੈਸਲਾ 7 ਮਈ ਨੂੰ ਕਰਨ ਦਾ ਐਲਾਨ ਕੀਤਾ ਹੈ।



