ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਾਹਿਤਕ/ਸੱਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ ਖ਼ਾਸ ਕਰਕੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤੀ ਟੀਮ ਨਾਲ ਜੁੜੇ ਐਡਵੋਕੇਟ ਬਲਬੀਰ ਸਿੰਘ ਬਾਸੀ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੇ ਸਪੁੱਤਰ ਅਜਮੇਰ ਸਿੰਘ, ਭਾਣਜਾ ਹਰਨੇਕ ਸਿੰਘ ਮਾਲੜੀ ਸ਼ਨੀਵਾਰ ਅਮਰੀਕਾ ਤੋਂ ਦੇਸ਼ ਭਗਤ ਯਾਦਗਾਰ ਹਾਲ ਆਏ ਤਾਂ ਇਸ ਮੌਕੇ ਬਲਬੀਰ ਬਾਸੀ ਦੀ ਯਾਦ ‘ਚ ਸ਼ੋਕ ਸਭਾ ਕੀਤੀ ਗਈ |
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ ਤੇ ਹਰਵਿੰਦਰ ਭੰਡਾਲ ਤੋਂ ਇਲਾਵਾ ਬਲਬੀਰ ਬਾਸੀ ਦੇ ਦੋਸਤ ਕੇਸਰ ਸਿੰਘ ਵੀ ਹਾਜ਼ਰ ਸਨ | ਬਲਬੀਰ ਸਿੰਘ ਦੇ ਜੀਵਨ ਸੰਬੰਧੀ ਗੰਭੀਰ ਵਿਚਾਰਾਂ ਹੋਈਆਂ | ਉਹਨਾਂ ਦੀ ਦੇਸ਼ ਭਗਤ ਯਾਦਗਾਰ ਹਾਲ, ਸਮਾਜ ਅਤੇ ਲੋਕ-ਪੱਖੀ ਜਮਹੂਰੀ ਲਹਿਰਾਂ ਪ੍ਰਤੀ ਦੇਣ ਨੂੰ ਸਿਜਦਾ ਕੀਤਾ ਗਿਆ | ਸ਼ੋਕ ਸਭਾ ਨੇ ਐਡਵੋਕੇਟ ਬਲਬੀਰ ਬਾਸੀ ਦੇ ਸੁਹਿਰਦ ਯੋਗਦਾਨ ਦੀ ਕਦਰ ਕਰਦਿਆਂ ਉਸ ਨੂੰ ਸੰਭਾਲਣ ਦਾ ਅਹਿਦ ਲਿਆ |