ਲੁਧਿਆਣਾ (ਐੱਮ ਐੱਸ ਭਾਟੀਆ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ‘ਬਦਲਦਾ ਦਿ੍ਸ਼, ਸਮਕਾਲ ਤੇ ਪੰਜਾਬੀ ਭਾਸ਼ਾ’ ਵਿਸ਼ੇ ‘ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਤੇ 28 ਅਪ੍ਰੈਲ ਨੂੰ ਪੰਜਾਬੀ ਭਵਨ ਵਿਖੇ ਆਯੋਜਤ ਕੀਤੀ ਗਈ | ਕਾਨਫ਼ੰਰਸ ਦੇ ਦੂਜੇ ਦਿਨ ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਸ਼ਾ ਦੀ ਚਿੰਤਾ ਤੇ ਚਿੰਤਨ ਸੰਵਾਦ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਇਸ ਨੂੰ ਅੱਗੋਂ ਵੀ ਜਾਰੀ ਰੱਖਾਂਗੇ¢ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਨੇ ਕਿਹਾ ਕਿ ਸਾਡਾ ਯਤਨ ਰਹੇਗਾ ਕਿ ਦੂਜੇ ਦਿਨ ਆਏ ਮਹਿਮਾਨਾਂ, ਵਿਦਵਾਨਾਂ ਦਾ ਸੁਆਗਤ ਅਸੀਂ ਨਵੀਂ ਪੀੜ੍ਹੀ ਨੂੰ ਉਤਸ਼ਾਹਤ ਕਰਕੇ ਵਿਦਵਾਨਾਂ ਦੀ ਨਵੀਂ ਟੀਮ ਤਿਆਰ ਕਰਨ ਲਈ ਯਤਨਸ਼ੀਲ ਰਹਾਂਗੇ¢
ਕਾਨਫ਼ਰੰਸ ਦੇ ਪੰਜਵੇਂ ਸੈਸ਼ਨ ਵਿੱਚ ਡਾ. ਨਵਜੀਤ ਸਿੰਘ ਜÏਹਲ ਹੋਰਾਂ ਦਾ ਖੋਜ-ਪੱਤਰ ‘ਪਿ੍ੰਟ ਮੀਡੀਆ ਤੇ ਪੰਜਾਬੀ ਭਾਸ਼ਾ’ ਡਾ. ਅਰਵਿੰਦਰ ਕੌਰ ਕਾਕੜਾ ਨੇ ਪੜਿ੍ਹਆ¢ਪਰਚੇ ਦੇ ਹਵਾਲੇ ਨਾਲ ਡਾ. ਕਾਕੜਾ ਨੇ ਕਿਹਾ ਪਿ੍ੰਟ ਮੀਡੀਆ ਨੇ ਪੰਜਾਬੀ ਭਾਸ਼ਾ ਵਿੱਚ ਕ੍ਰਾਂਤੀਕਾਰੀ ਰੋਲ ਅਦਾ ਕੀਤਾ ਹੈ, ਜਿਸ ਸਦਕਾ ਪੰਜਾਬੀ ਭਾਸ਼ਾ ਦੀ ਸਮਰੱਥਾ ਵਧੀ ਹੈ¢
‘ਬਦਲਦੇ ਦਿ੍ਸ਼ ਵਿੱਚ ਪੰਜਾਬੀ ਭਾਸ਼ਾ ਦੀ ਭੂਮਿਕਾ ਤੇ ਸਾਰਥਿਕਤਾ’ ਬਾਰੇ ਗੱਲ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਕਿਹਾ ਜਦੋਂ ਕੋਈ ਭਾਸ਼ਾ ਦੂਜੀ ਭਾਸ਼ਾ ਤੋਂ ਸ਼ਬਦ ਲੈਂਦੀ ਹੈ ਤਾਂ ਭਾਸ਼ਾ ਦੀ ਸਮਰੱਥਾ ਵਧਦੀ ਹੈ, ਪ੍ਰੰਤੂ ਕਿਸੇ ਹੋਰ ਭਾਸ਼ਾ ਦਾ ਦਖ਼ਲ ਜਦੋਂ ਭਾਸ਼ਾ ਦੇ ਸਟੱਕਚਰ ‘ਤੇ ਹੁੰਦਾ ਹੈ ਤਾਂ ਇਸ ਦਾ ਭਾਸ਼ਾ ਨੂੰ ਨੁਕਸਾਨ ਹੁੰਦਾ ਹੈ¢ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਵਧ-ਫੁੱਲ ਰਹੀ ਹੈ, ਚੁਣÏਤੀਆਂ ਸਦਾ ਤੋਂ ਹਨ ਤੇ ਰਹਿਣਗੀਆਂ ਵੀ¢’ਬਦਲਦੇ ਦਿ੍ਸ਼ ‘ਚ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ’ ਬਾਰੇ ਗੱਲ ਕਰਦਿਆਂ ਡਾ. ਸੋਹਣ ਸਿੰਘ ਨੇ ਕਿਹਾ ਭਾਸ਼ਾ ਦਾ ਨਿਰਮਾਣ ਅਚੇਤ ਅਤੇ ਸੁਚੇਤ ਪੱਧਰ ‘ਤੇ ਹੁੰਦਾ ਹੈ¢ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ ਧੀਮੀ ਗਤੀ ਨਾਲ ਹੋ ਰਹੀ ਹੈ | ਇਸ ਵੱਲ ਸੁਚੇਤ ਪੱਧਰ ‘ਤੇ ਧਿਆਨ ਦੀ ਲੋੜ ਹੈ¢ਪ੍ਰਧਾਨਗੀ ਭਾਸ਼ਨ ਦਿੰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿ ਇਸ ਤਰ੍ਹਾਂ ਦੀ ਗੰਭੀਰਤਾ ਤੇ ਇਕੱਠ ਵਾਲੀ ਕਾਨਫ਼ੰਰਸ ਪਹਿਲਾਂ ਕਦੇ ਨਹੀਂ ਵੇਖੀ ਸੁਣੀ¢ਟੈਕਨਾਲੋਜੀ ਭਾਸ਼ਾ ਨੂੰ ਸਮਰੱਥਾ ਵੀ ਦਿੰਦੀ ਹੈ ਤੇ ਇਸ ਤੋਂ ਬਿਨਾਂ ਭਾਸ਼ਾ ਬਚ ਨਹੀਂ ਸਕਦੀ¢ਭਾਸ਼ਾ ਨੂੰ ਬਚਾਉਣ ਲਈ ਟੈਕਨਾਲੋਜੀ ਦੀ ਬਹੁਤ ਲੋੜ ਹੈ¢ਜਸਪਾਲ ਮਾਨਖੇੜਾ ਨੇ ਧੰਨਵਾਦ ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਸ਼ਾ ਨੂੰ ਪ੍ਰਫੁੱਲ ਕਰਨ ਲੈ ਕੇ ਅਗਾਊਾ ਹੋਰ ਵੀ ਯਤਨ ਕੀਤੇ ਜਾਣਗੇ¢ ਡਾ. ਹਰਵਿੰਦਰ ਸਿੰਘ ਸਿਰਸਾ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ ਅਤੇ ਰਿਪੋਰਟ ਨਰਿੰਦਰਪਾਲ ਕੌਰ ਨੇ ਪੇਸ਼ ਕੀਤੀ¢ ਕਾਨਫ਼ਰੰਸ ਦੇ ਛੇਵੇਂ ਸੈਸ਼ਨ ਦÏਰਾਨ ਡਾ. ਬੂਟਾ ਸਿੰਘ ਬਰਾੜ ਨੇ ‘ਮਾਤ ਭਾਸ਼ਾ ਤੇ ਸਿੱਖਿਆ’ ਵਿਸ਼ੇ ‘ਤੇ ਆਪਣਾ ਖੋਜ-ਪੱਤਰ ਪੜ੍ਹਦਿਆਂ ਕਿਹਾ ਮਾੜੀ ਆਰਥਿਕਤਾ, ਨਿਮਨ ਪਰਿਵਾਰਕ ਪਿਛੋਕੜ ਤੇ ਮਾੜੀ ਵਿਵਸਥਾ ਵਾਲੇ ਸਕੂਲਾਂ ‘ਚ ਤਿੰਨ ਭਾਸ਼ਾਵਾਂ ਪੜ੍ਹਾਉਣ ਨਾਲ ਕੋਈ ਸਾਰਥਿਕ ਨਤੀਜੇ ਨਹੀਂ ਨਿਕਲ ਸਕਣਗੇ¢ ਡਾ. ਗੁਰਪਾਲ ਸਿੰਘ ਸੰਧੂ ਨੇ ‘ਬਹੁਸੱਭਿਆਚਾਰੀ ਸਮਾਜ ਤੇ ਭਾਸ਼ਾਈ ਲੋੜਾਂ’ ਬਾਰੇ ਗੱਲ ਕਰਦਿਆਂ ਰਾਸ਼ਟਰੀ ਸਿੱਖਿਆ ਨੀਤੀ, ਪ੍ਰਕਾਰਜੀ ਭਾਸ਼ਾ, ਭਾਸ਼ਾਈ ਸੰਵਾਦ ਤੇ ਭਾਸ਼ਾ ਦੇ ਕੇਂਦਰੀਕਰਨ ਆਦਿਕ ਮਸਲਿਆਂ ‘ਤੇ ਚਰਚਾ ਕੀਤੀ¢ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਮੰਡੀ ਦੇ ਦੌਰ ਵਿੱਚ ਜਦ ਭਾਸ਼ਾ ਵੀ ਵਪਾਰ ਦਾ ਸਾਧਨ ਬਣ ਗਈ ਹੈ ਤਾਂ ਅਜਿਹੇ ਸਮੇਂ ਵਿਚ ਇਸ ਕਾਨਫ਼ਰੰਸ ਦੀ ਸਾਰਥਿਕਤਾ ਹੋਰ ਵਧੇਰੇ ਹੋ ਗਈ ਹੈ¢ਡਾ. ਜਗਵਿੰਦਰ ਜੋਧਾ ਨੇ ਪੜ੍ਹੇ ਗਏ ਪਰਚਿਆਂ ‘ਤੇ ਟਿੱਪਣੀ ਕਰਦਿਆਂ ਕਿਹਾ ਲਹਿੰਦੀ ਪੰਜਾਬੀ ਸਰੋਤਾਮੁਖੀ ਹੈ ਤੇ ਪੂਰਬੀ ਪੰਜਾਬੀ ਸੰਵਾਦੀ ਹੈ¢ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਡਮੀ ਦੇ ਸਾਹਿਤਕ ਸਰਗਰਮੀਆਂ ਦੇ ਸਕੱਤਰ ਡਾ. ਹਰੀ ਸਿੰਘ ਜਾਚਕ ਨੇ ਕੀਤਾ ਤੇ ਰਿਪੋਰਟ ਪ੍ਰੋ. ਬਲਵਿੰਦਰ ਸਿੰਘ ਚਹਿਲ ਨੇ ਪੇਸ਼ ਕੀਤੀ¢ਕਾਨਫ਼ਰੰਸ ਦੇ ਅਖ਼ੀਰਲੇ ਸੈਸ਼ਨ ਵਿੱਚ ਖੋਜ-ਵਿਦਿਆਰਥੀਆਂ ਦੇ ਚੋਣਵੇਂ ਖੋਜ-ਪੱਤਰ ਪੜ੍ਹੇ ਗਏ¢ਪਹਿਲਾ ਪੇਪਰ ‘ਅਨੁਵਾਦ: ਵਿਵਹਾਰਕ ਪਰਿਪੇਖ’ ਵਿਸ਼ੇ ਬਾਰੇ ਅਰਸ਼ਦੀਪ ਸਿੰਘ ਨੇ ਪੇਸ਼ ਕਰਦਿਆਂ ਕਿਹਾ ਕਿ ਅਨੁਵਾਦ ਸਿਰਜਣਾ ਦੇ ਨਾਲ-ਨਾਲ ਮੌਲਿਕ ਸਿਰਜਣਾ ਨਾਲੋਂ ਵੀ ਔਖਾ ਹੈ¢ਇਸ ਵਿੱਚ ਕੇਵਲ ਅੱਖਰ ਅਨੁਵਾਦ ਨਹੀਂ ਹੁੰਦੇ, ਸਗੋਂ ਇਸ ਵਿਚ ਸਮੁੱਚੀ ਸੰਸ ਅਤੇ ਇਤਿਹਾਸ ਵੀ ਸਮੋਇਆ ਹੁੰਦਾ ਹੈ¢ਮਨਪ੍ਰੀਤ ਕੌਰ ਨੇ ‘ਸੁਖਜੀਤ ਦੀਆਂ ਕਹਾਣੀਆਂ ਦੀ ਕਥਾ ਭਾਸ਼ਾ : ਵਿਚਾਰਧਾਰਕ ਪਰਿਪੇਖ’, ਹਰਮਨਪ੍ਰੀਤ ਸਿੰਘ ਨੇ ‘ਪੰਜਾਬੀ ਭਾਸ਼ਾ ਤੇ ਤਕਨੀਕ’, ਪ੍ਰੋ. ਬਲਵਿੰਦਰ ਸਿੰਘ ਚਾਹਿਲ ਨੇ ‘ਉੱਚ ਸਿੱਖਿਆ ਤੇ ਪੰਜਾਬੀ ਭਾਸ਼ਾ’, ਬਲਬੀਰ ਕÏਰ ਰਾਏਕੋਟੀ ਨੇ ‘ਪੰਜਾਬੀ ਭਾਸ਼ਾ ਦੀ ਮÏਜੂਦਾ ਸਥਿਤੀ ਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ’ ਨੇ ਆਪੋ ਆਪਣੇ ਖੋਜ-ਪੱਤਰ ਪੇਸ਼ ਕੀਤੇ¢ ਇਸ ਸੈਸ਼ਨ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾਕਿ ਪੰਜਾਬੀ ਵਿਚ ਖੋਜ ਦਾ ਪੱਧਰ ਸੰਤੁਸ਼ਟੀਜਨਕ ਨਹੀਂ ਹੈ¢ਪੀ ਐੱਚ ਡੀ ਗੁਣਾਤਮਿਕ ਹੋਣੀ ਚਾਹੀਦੀ ਹੈ ਨਾ ਕਿ ਗਣਾਤਮਿਕ¢ ਤ੍ਰੈਲੋਚਨ ਲੋਚੀ ਨੇ ਟਿਪਣੀ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨਫ਼ਰੰਸ ਸਫ਼ਲ ਰਹੀ ਹੈ ਤੇ ਇਹ ਖੋਜਾਰਥੀਆਂ ਅਤੇ ਵਿਦਵਾਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ¢ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸੰਤੋਖ ਸਿੰਘ ਸੁੱਖੀ ਅਤੇ ਸੰਜੀਵਨ ਹੋਰਾਂ ਨੇ ਕੀਤਾ |