ਮੁੰਬਈ : ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਸ ਸੀ ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਦੇਸ਼ ਵਾਸੀਆਂ ਨੂੰ ਖਬਰਦਾਰ ਕੀਤਾ ਹੈ ਕਿ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦੇਣਾ ਖਤਰਨਾਕ ਹੋਵੇਗਾ, ਕਿਉਂਦਿ ਉਨ੍ਹਾ ਦੀ ਸਰਕਾਰ ਡਿਕਟੇਟਰਸ਼ਿਪ ਲਾਗੂ ਕਰ ਦੇਵੇਗੀ |
ਸੋਲਾਪੁਰ ਦੇ ਸੰਗੋਲਾ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ—ਕੁਝ ਵਿਦੇਸ਼ੀ ਲੋਕਾਂ ਨੇ ਦੋ ਕੁ ਦਿਨ ਪਹਿਲਾਂ ਚੋਣਾਂ ਦੇਖਣ ਲਈ ਭਾਰਤ ਦਾ ਦੌਰਾ ਕੀਤਾ | ਉਹ ਮੈਨੂੰ ਵੀ ਮਿਲੇ | ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਭਾਰਤ ਦੀ ਦੇਖਣ ਆਏ? ਉਨ੍ਹਾਂ ਮੈਨੂੰ ਦੱਸਿਆ ਕਿ ਉਹ ਇਹ ਦੇਖਣ ਆਏ ਕਿ ਕੀ ਭਾਰਤ ਵਿਚ ਜਮਹੂਰੀਅਤ ਬਚੀ ਰਹੇਗੀ |
ਪਵਾਰ ਨੇ ਕਿਹਾ ਕਿ ਇਹ ਚੋਣਾਂ ਆਮ ਨਹੀਂ | ਮੋਦੀ ਜਿੱਤੇ ਤਾਂ ਡਿਕਟੇਟਕਸ਼ਿਪ ਆਈ ਸਮਝੋ | ਅਰਵਿੰਦ ਕੇਜਰੀਵਾਲ ਦਾ ਮਾਮਲਾ ਇਸ ਦੀ ਮਿਸਾਲ ਹੈ | ਜੋ ਵੀ ਮੋਦੀ ਦੇ ਖਿਲਾਫ ਬੋਲਦਾ ਹੈ, ਉਸ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ | ਉਨ੍ਹਾ ਇਹ ਵੀ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਦੇਸ਼ ਵਿਚ ਲੋਕਲ ਬਾਡੀਜ਼ ਦੀ ਇਕ ਚੋਣ ਵੀ ਨਹੀਂ ਹੋਈ | ਇਹ ਦਰਸਾਉਂਦਾ ਹੈ ਕਿ ਦੇਸ਼ ਕਿੱਧਰ ਜਾ ਰਿਹਾ ਹੈ | ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਕਰਾਈਆਂ ਜਾ ਰਹੀਆਂ | ਮੋਦੀ ਨੂੰ ਰੋਕਣ ਲਈ ‘ਇੰਡੀਆ’ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ ਹੈ |





