17.1 C
Jalandhar
Thursday, November 21, 2024
spot_img

ਪਾਰਲੀਮੈਂਟ ਚੋਣਾਂ ’ਚ ਸਰਗਰਮ ਰੋਲ ਅਦਾ ਕਰੇਗੀ ਪੰਜਾਬ ਇਸਤਰੀ ਸਭਾ

ਲੁਧਿਆਣਾ : ਪੰਜਾਬ ਇਸਤਰੀ ਸਭਾ ਦੀ ਅਤੀ ਜ਼ਰੂਰੀ ਸੂਬਾ ਕੌਂਸਲ ਮੀਟਿੰਗ ਐਤਵਾਰ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਕੀਤੀ ਗਈ।
ਸੂਬਾ ਸਕੱਤਰ ਨਰਿੰਦਰ ਸੋਹਲ ਨੇ ਪਿਛਲੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਜੱਥੇਬੰਦੀ ਵੱਲੋਂ ਕੀਤੀ ਸਰਗਰਮੀ ਉਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਅੱਗੇ ਕਿਹਾ ਕਿ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਮੈਂਬਰਸ਼ਿਪ ਮੁਹਿੰਮ ਦੀ ਬਹੁਤ ਲੋੜ ਹੈ। ਪਾਰਲੀਮੈਂਟ ਚੋਣਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਚੋਣਾਂ ਸਾਡੇ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਇਹ ਸਾਡਾ ਭਵਿੱਖ ਤਹਿ ਕਰਨਗੀਆਂ। ਇਸ ਲਈ ਸਾਨੂੰ ਅੱਖਾਂ ਬੰਦ ਕਰਕੇ ਵੋਟ ਨਹੀਂ ਪਾਉਣੀ ਚਾਹੀਦੀ, ਸਗੋਂ ਆਪ ਜਾਗਰੂਕ ਹੋਣ ਦੇ ਨਾਲ-ਨਾਲ ਹੋਰ ਭੈਣਾਂ ਨੂੰ ਵੀ ਜਾਗਰੂਕ ਕਰੀਏ।
ਇਸ ਦੌਰਾਨ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਸੂਬਾ ਚੇਅਰਪਰਸਨ ਕੁਸ਼ਲ ਭੌਰਾ ਨੇ ਕਿਹਾ ਕਿ ਪਾਰਲੀਮੈਂਟ ਚੋਣਾਂ ਵਿੱਚ ਜੱਥੇਬੰਦੀ ਵੱਲੋਂ ਸਰਗਰਮ ਰੋਲ ਅਦਾ ਕਰਨਾ ਚਾਹੀਦਾ ਹੈ।ਉਹਨਾਂ ਉਮੀਦਵਾਰਾਂ ਨੂੰ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ, ਜੋ ਆਮ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਹੋਣ। ਮੌਜੂਦਾ ਕੇਂਦਰ ਸਰਕਾਰ ਦੇ ਕਾਰਜਕਾਲ ਵਿੱਚ ਔਰਤਾਂ, ਦਲਿਤਾਂ ਤੇ ਮੁਸਲਿਮ ਭਾਈਚਾਰੇ ਉਤੇ ਅੱਤਿਆਚਾਰ ਬਹੁਤ ਵਧੇ ਹਨ। ਇਹ ਸਰਕਾਰ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ, ਜਿਸ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਅੱਗੇ ਕਿਹਾ ਕਿ ਖੱਬੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ’ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਪੰਜਾਬ ਇਸਤਰੀ ਸਭਾ ਪੂਰੀ ਹਮਾਇਤ ਕਰੇਗੀ।
ਮੀਟਿੰਗ ਵਿੱਚ ਫੌਰੀ ਜ਼ਿਲ੍ਹਾ ਕੌਂਸਲ ਮੀਟਿੰਗਾਂ ਕਰਨ ਅਤੇ ਸੂਬਾ ਪੱਧਰੀ ਸਕੂਲ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਵੀਨ ਕੌਰ, ਸ਼ਸ਼ੀ ਸ਼ਰਮਾ, ਜੋਗਿੰਦਰ ਕੌਰ, ਨਸੀਬ ਕੌਰ, ਕਿਰਨ ਵਲਟੋਹਾ, ਤਿ੍ਰਪਤ ਕਾਲੀਆ, ਸੁਦੇਸ਼ ਕੁਮਾਰੀ, ਹਰਜੀਤ ਢੰਡੀਆ, ਅਮਰਜੀਤ ਕੌਰ, ਗੁਰਬਖਸ਼ ਰਾਹੋਂ, ਬਲਜੀਤ ਗਦਾਈਆ, ਬਿੰਦਰ ਕੌਰ, ਕੁਲਵੰਤ ਕੌਰ, ਸੁਰਿੰਦਰ ਕੌਰ, ਭਗਵੰਤ ਕੌਰ, ਦਰਸ਼ਨ ਜ਼ੀਰਵੀ, ਰਵਿੰਦਰ ਕੌਰ, ਹਰਜੋਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles