ਹਰਿਦੁਆਰ : ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ’ਚ ਸੋਸ਼ਲ ਮੀਡੀਆ ’ਤੇ ਰੀਲ੍ਹ ਬਣਾਉਂਦੇ ਹੋਏ ਇੰਜੀਨੀਅਰਿੰਗ ਵਿਦਿਆਰਥਣ ਰੇਲਗੱਡੀ ਦੀ ਲਪੇਟ ’ਚ ਆ ਗਈ ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 20 ਸਾਲਾ ਵੈਸ਼ਾਲੀ ਬੁੱਧਵਾਰ ਸ਼ਾਮ ਨੂੰ ਸਹੇਲੀ ਨਾਲ ਰਹੀਮਪੁਰ ਰੇਲਵੇ ਫਾਟਕ ਨੇੜੇ ਰੇਲਵੇ ਟਰੈਕ ’ਤੇ ਖੜ੍ਹੀ ਸੀ ਅਤੇ ਆਪਣੇ ਮੋਬਾਈਲ ਨਾਲ ਰੀਲ੍ਹ ਬਣਾ ਰਹੀ ਸੀ ਕਿ ਇਸ ਦੌਰਾਨ ਉਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੋ ਮਜ਼ਦੂਰਾਂ ਦੀ ਮੌਤ
ਲੁਧਿਆਣਾ : ਜਸਪਾਲ ਬੰਗੜ ਪਿੰਡ ’ਚ ਰਬੜ ਫੈਕਟਰੀ ’ਚ ਬੁਆਇਲਰ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਗੋਲਡੀ ਨਹੀਂ, ਗਲੇਡਨੀ
ਕੈਲੀਫੋਰਨੀਆ : ਫਰਿਜ਼ਨੋ ’ਚ ਮੰਗਲਵਾਰ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ ਦੀ ਹੱਤਿਆ ਨਾਲ ਸੰਬੰਧਤ ਨਹੀਂ ਹੈ। ਮਰਨ ਵਾਲੇ ਦੀ ਪਛਾਣ 37 ਸਾਲਾ ਜੇਵੀਅਰ ਗਲੇਡਨੀ ਵਜੋਂ ਹੋਈ ਹੈ। ਸੋਸ਼ਲ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲਾ ਭਾਰਤੀ ਗੈਂਗਸਟਰ ਗੋਲਡੀ ਬਰਾੜ ਹੈ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁਲਜ਼ਮ ਹੈ।