ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਗੁਜਰਾਤ ਨੂੰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਾ ਤਸਕਰਾਂ ਦਾ ਅੱਡਾ ਬਣਾ ਦਿੱਤਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਵੇਲੇ ਉਨ੍ਹਾ ਨੂੰ ਸਵਾਲ ਕੀਤਾ ਕਿ ਉਹ ਸੂਬੇ ’ਚ ਨਸ਼ਿਆਂ ਦੀ ਤਸਕਰੀ ਦੇ ਵਧ ਰਹੇ ਕਾਰੋਬਾਰ ਨਾਲ ਨਜਿੱਠਣ ਲਈ ਕੀ ਕਰ ਰਹੇ ਹਨ।
ਰਮੇਸ਼ ਨੇ ਪੁੱਛਿਆ ਕਿ ਗੁਜਰਾਤ ’ਚ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਦੇ ਧੰਦੇ ’ਚ ਪ੍ਰਧਾਨ ਮੰਤਰੀ ਕਿਸ ਨੂੰ ਬਚਾਅ ਰਹੇ ਹਨ? ਗਲਤ ਜ਼ਮੀਨੀ ਰਿਕਾਰਡ ਕਾਰਨ ਪ੍ਰਭਾਵਤ ਹੋਏ ਲੱਖਾਂ ਪਰਵਾਰਾਂ ਦਾ ਜ਼ਿੰਮੇਵਾਰ ਕੌਣ? ਭਾਜਪਾ ਦੇ ਇੰਨੇ ਸਾਲਾਂ ਦੇ ਰਾਜ ਤੋਂ ਬਾਅਦ ਵੀ ਗੁਜਰਾਤ ਪਾਣੀ ਦੀ ਕਿੱਲਤ ਨਾਲ ਕਿਉਂ ਜੂਝ ਰਿਹਾ ਹੈ?