ਧੰਨ ਨੇ ਮੋਦੀ ਭਗਤ

0
212

ਨਵੀਂ ਦਿੱਲੀ : ਯੂ ਪੀ ਦੇ ਗ੍ਰੇਟਰ ਨੋਇਡਾ ਸਥਿਤ ਗਲਗੋਟੀਯਾਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦਿੱਲੀ ਵਿਚ ਕਾਂਗਰਸ ਦੇ ਦਫਤਰ ਅੱਗੇ ਕੀਤੇ ਪ੍ਰੋਟੈਸਟ ਨੇ ਯੂਨੀਵਰਸਿਟੀ ਲਈ ਹਾਸੋਹੀਣੀ ਸਥਿਤੀ ਪੈਦਾ ਕਰ ਦਿੱਤੀ। ਟੀ ਵੀ ਚੈਨਲ ‘ਆਜ ਤਕ’ ਦੇ ਰਿਪੋਰਟਰ ਨੇ ਜਦੋਂ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਤਖਤੀਆਂ ’ਤੇ ਲਿਖੇ ਨਾਅਰਿਆਂ ਬਾਰੇ ਪੁੱਛਿਆ ਤਾਂ ਉਹ ਸਹੀ ਜਵਾਬ ਨਹੀਂ ਦੇ ਸਕੇ। ਇਹ ਨਾਅਰੇ ਵਿਰਾਸਤ ਟੈਕਸ, ਸ਼ਹਿਰੀ ਨਕਸਲਵਾਦ ਆਦਿ ਬਾਰੇ ਸਨ। ਜਦੋਂ ਇਕ ਵਿਦਿਆਰਥੀ ਨੂੰ ਪ੍ਰੋਟੈੱਸਟ ਦੇ ਮੰਤਵ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਵਿਕਸਤ ਭਾਰਤ ਚਾਹੁੰਦਾ ਹੈ। ਇਕ ਹੋਰ ਵਿਦਿਆਰਥੀ ਨੂੰ ਕਾਂਗਰਸ ਦੇ ਮੈਨੀਫੈਸਟੋ ਬਾਕੇ ਕੁਝ ਨਹੀਂ ਪਤਾ ਸੀ। ਕੁਝ ਤਾਂ ਤਖਤੀਆਂ ’ਤੇ ਲਿਖੇ ਨਾਅਰੇ ਪੜ੍ਹਨ ’ਚ ਨਾਕਾਮ ਰਹੇ। ਬਹੁਤੇ ਨਾਅਰੇ ਵਿਰਾਸਤ ਟੈਕਸ, ਮੋਦੀ ਦੇ ਮੰਗਲ ਸੂਤਰ, ਸ਼ਹਿਰੀ ਨਕਸਲਵਾਦ ਤੇ ਨਾਰੀ ਸ਼ਕਤੀ ਆਦਿ ਬਾਰੇ ਸਨ। ਲੋਕਾਂ ਨੇ ਯੂਨੀਵਰਸਿਟੀ ਦੀ ਸੋਸ਼ਲ ਮੀਡੀਆ ’ਤੇ ਕਾਫੀ ਖਿਚਾਈ ਕੀਤੀ ਹੈ। ਉਨ੍ਹਾਂ ਪੁੱਛਿਆ ਹੈ ਕਿ ਵਿਦਿਆਰਥੀਆਂ ਤੋਂ ਸਿਆਸੀ ਪਾਰਟੀ ਦੇ ਦਫਤਰ ਵੱਲ ਮਾਰਚ ਕਿਉ ਕਰਵਾਇਆ ਗਿਆ। ਇਕ ਨੇ ਕਿਹਾ ਕਿ ਅੱਜਕੱਲ੍ਹ ਦੇਸ਼ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹੇ ਜੈਸ਼ੰਕਰ ਤੇ ਨਿਰਮਲਾ ਸੀਤਾਰਮਨ ਰਾਜ ਕਰ ਰਹੇ ਹਨ, ਭਲਕੇ ਗਲਗੋਟੀਆ ਵਿਦਿਆਰਥੀ ਕਰਨਗੇ। ਇਕ ਹੋਰ ਨੇ ਲਿਖਿਆ-ਸਾਡੇ ਵਿਚ ਹੁਣ ਤੱਕ ਵ੍ਹਟਸਐਪ ਯੂਨੀਵਰਸਿਟੀ ਆਨਲਾਈਨ ਉਪਲੱਬਧ ਸੀ ਪਰ ਦੇਸ਼ ਵਿਚ ਵਧਦੀ ਮੰਗ ਨੂੰ ਦੇਖ ਕੇ ਹੁਣ ਪਹਿਲੀ ਆਫਲਾਈਨ ਵ੍ਹਟਸਐਪ ਯੂਨੀਵਰਸਿਟੀ ਗ੍ਰੇਟਰ ਨੋਇਡਾ ਵਿਚ ਖੋਲ੍ਹੀ ਜਾ ਚੁੱਕੀ ਹੈ। ਇਸ ਯੂਨੀਵਰਸਿਟੀ ਵਿਚ ਤੁਹਾਨੂੰ ਸਾਰੇ ਕੋਰਸ ਬਹੁਤ ਹੀ ਪੁਗਦੇ ਰੇਟ ’ਤੇ ਮਿਲ ਜਾਣਗੇ।

LEAVE A REPLY

Please enter your comment!
Please enter your name here