ਚੰਨੀ ਮੁੜ ਚੇਅਰਮੈਨ, ਸਟੈਂਡਿੰਗ ਕਮੇਟੀਆਂ ‘ਚ ਵੱਡਾ ਫੇਰਬਦਲ

0
5

ਨਵੀਂ ਦਿੱਲੀ : ਸੰਸਦ ਦੀਆਂ ਅਹਿਮ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦੌਰਾਨ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮੁੜ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕਿ੍ਸ਼ਨਨ ਨੇ ਸ਼ਨੀਵਾਰ ਹਾਊਸ ਨਾਲ ਸੰਬੰਧਤ ਸੰਸਦੀ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦਾ ਐਲਾਨ ਕੀਤਾ | ਇਸੇ ਤਰ੍ਹਾਂ ਤਿਰੂਵਨੰਤਪੁਰਮ ਤੋਂ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਅਹਿਮ ਸੰਸਦੀ ਕਮੇਟੀ ਦਾ ਪ੍ਰਧਾਨ ਬਣਾਈ ਰੱਖਿਆ ਗਿਆ ਹੈ | ਸੀਨੀਅਰ ਆਗੂ ਮੁਕੁਲ ਵਾਸਨਿਕ ਅÏਰਤਾਂ, ਬੱਚਿਆਂ ਅਤੇ ਸਿੱਖਿਆ ਬਾਰੇ ਕਮੇਟੀ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ | ਦੂਜੇ ਪਾਸੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਅਤੇ ਸਵਾਤੀ ਮਾਲੀਵਾਲ ਨੂੰ ਸਿੱਖਿਆ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ | ਕਮੇਟੀਆਂ ਦੇ ਫੇਰਬਦਲ ਵਿੱਚ ਕੁਝ ਪ੍ਰਮੁੱਖ ਚਿਹਰਿਆਂ ਨੂੰ ਹਟਾਇਆ ਵੀ ਗਿਆ ਹੈ | ਤਿ੍ਣਮੂਲ ਕਾਂਗਰਸ ਦੀ ਡੋਲਾ ਸੇਨ ਦੀ ਥਾਂ ਭਾਜਪਾ ਦੇ ਸੁਧਾਂਸ਼ੂ ਤਿ੍ਵੇਦੀ ਨੂੰ ਵਪਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ | ਟੀ ਐੱਮ ਸੀ ਦੀ ਬਾਗੀ ਨੇਤਾ ਕਾਕੋਲੀ ਘੋਸ਼ ਨੂੰ ਕੀਰਤੀ ਆਜ਼ਾਦ ਦੀ ਥਾਂ ਰਸਾਇਣ ਅਤੇ ਖਾਦ ਕਮੇਟੀ ਦੀ ਕਮਾਨ ਸੌਂਪੀ ਗਈ ਹੈ | ਡੀ ਐੱਮ ਕੇ ਦੇ ਤਿਰੂਚੀ ਸਿਵਾ ਅਤੇ ਕੇ ਕਨੀਮੋਜ਼ੀ ਵੀ ਦੋ ਵੱਖ-ਵੱਖ ਕਮੇਟੀਆਂ ਦੀ ਅਗਵਾਈ ਕਰਨਗੇ | ਸੱਤਾਧਾਰੀ ਐੱਨ ਡੀ ਏ ਦੇ ਭਾਈਵਾਲਾਂ ਅਤੇ ਭਾਜਪਾ ਆਗੂਆਂ ਨੇ ਵੀ ਆਪਣਾ ਦਬਦਬਾ ਬਣਾਈ ਰੱਖਿਆ ਹੈ | ਰੱਖਿਆ ਕਮੇਟੀ ਦੀ ਅਗਵਾਈ ਰਾਧਾ ਮੋਹਨ ਸਿੰਘ, ਗ੍ਰਹਿ ਮਾਮਲਿਆਂ ਦੀ ਰਾਧਾ ਮੋਹਨ ਦਾਸ ਅਗਰਵਾਲ, ਆਈ ਟੀ ਦੀ ਨਿਸ਼ੀਕਾਂਤ ਦੂਬੇ, ਕੋਲਾ ਤੇ ਖਾਣਾਂ ਦੀ ਅਨੁਰਾਗ ਠਾਕੁਰ ਅਤੇ ਜਲ ਸਰੋਤ ਕਮੇਟੀ ਦੀ ਅਗਵਾਈ ਰਾਜੀਵ ਪ੍ਰਤਾਪ ਕਰਨਗੇ |