ਅਕਾਲੀ ਦਲ ‘ਚ ਹੁੰਦਿਆਂ ਚੁੱਪ ਕਿਉਂ ਰਿਹਾਂ ਪਰਗਟ ਸਿਆਂ : ਚੀਮਾ

0
5

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਸ਼ਨੀਵਾਰ ਨੂੰ ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੇ ਸਿਆਸੀ ਰਿਕਾਰਡ, ਖਾਸ ਕਰਕੇ ਅਕਾਲੀ ਦਲ (ਬਾਦਲ)-ਭਾਜਪਾ ਸਰਕਾਰ ਦÏਰਾਨ ਨਸ਼ਿਆਂ ਅਤੇ ਬੇਅਦਬੀ ‘ਤੇ ਉਨ੍ਹਾ ਦੀ ਚੁੱਪ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਵਜੋਂ ਉਨ੍ਹਾ ਦੇ ਕਾਰਜਕਾਲ ‘ਤੇ ਸਵਾਲ ਚੁੱਕੇ ਹਨ | ਪਰਗਟ ਸਿੰਘ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਣ ਦÏਰਾਨ ਉਨ੍ਹਾ ਨਸ਼ਿਆਂ ਦੀ ਅਲਾਮਤ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ¢
ਚੀਮਾ ਨੇ ਕਿਹਾ ਕਿ ਅਕਾਲੀ ਦਲ (ਬਾਦਲ)-ਭਾਜਪਾ ਰਾਜ ਦÏਰਾਨ ਨਸ਼ੇ ਅਤੇ ਬੇਅਦਬੀ ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਮੁੱਦਿਆਂ ਵਿੱਚੋਂ ਸਨ, ਪਰ ਪਰਗਟ ਸਿੰਘ ਨੇ ਅਕਾਲੀ ਦਲ ਦਾ ਹਿੱਸਾ ਹੁੰਦਿਆਂ ਕਿਸੇ ਵੀ ਮੁੱਦੇ ਵਿਰੁੱਧ ਜਨਤਕ ਤÏਰ ‘ਤੇ ਆਵਾਜ਼ ਨਹੀਂ ਉਠਾਈ¢ਪੰਜਾਬ ਦੇ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਨਵੇਂ ਕਾਂਗਰਸ ਪ੍ਰਧਾਨ ਉਨ੍ਹਾਂ ਮੁੱਦਿਆਂ ‘ਤੇ ਚੁੱਪ ਕਿਉਂ ਰਹੇ, ਜੋ ਸੂਬੇ ਨੂੰ ਗੰਭੀਰਤਾ ਨਾਲ ਪ੍ਰਭਾਵਤ ਕਰਦੇ ਸਨ¢ਸੀਨੀਅਰ ਆਪ ਆਗੂ ਨੇ ਕਿਹਾ ਕਿ ਪਰਗਟ ਸਿੰਘ ਨੇ ਆਪ ਮੰਨਿਆ ਹੈ ਕਿ ਬੇਅਦਬੀ ਦੇ ਮੁੱਦੇ ‘ਤੇ ਕਾਂਗਰਸ ਦੇ ਅੰਦਰ ਦੋ ਧੜੇ ਸਨ: ਇੱਕ ਜੋ ਦੋਸ਼ੀਆਂ ਵਿਰੁੱਧ ਕਾਰਵਾਈ ਚਾਹੁੰਦਾ ਸੀ ਅਤੇ ਦੂਜਾ ਉਨ੍ਹਾ ਦੇ ਅਨੁਸਾਰ ਬਾਦਲਾਂ ਨੂੰ ਬਚਾ ਰਿਹਾ ਸੀ¢ਅੱਜ ਕਾਂਗਰਸ ਪ੍ਰਧਾਨ ਵਜੋਂ ਪਰਗਟ ਸਿੰਘ ਨੂੰ ਪੰਜਾਬ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਸ ਧੜੇ ਦੀ ਅਗਵਾਈ ਕਰ ਰਹੇ ਹਨ, ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਚਾਹੁਣ ਵਾਲੇ ਦੀ ਜਾਂ ਬਾਦਲਾਂ ਨੂੰ ਬਚਾਉਣ ਵਾਲੇ ਦੀ¢ਸਿੱਖਿਆ ਮੰਤਰੀ ਵਜੋਂ ਪਰਗਟ ਸਿੰਘ ਦੇ ਕਾਰਜਕਾਲ ‘ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਵਜੋਂ ਯੋਗ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਅਤੇ ਪੀ ਪੀ ਐੱਸ ਸੀ ਰਾਹੀਂ 1,158 ਅਸਿਸਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਕਰਨ ਦੀ ਤਾਕੀਦ ਕੀਤੀ ਗਈ ਸੀ, ਪਰ ਇਤਰਾਜ਼ਾਂ ਦੇ ਬਾਵਜੂਦ ਪ੍ਰਕਿਰਿਆ ਅੱਗੇ ਵਧਾਈ ਗਈ¢
ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ¢ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਘਟਨਾਕ੍ਰਮ ਨੇ ਭਰਤੀ ਪ੍ਰਕਿਰਿਆ ਵਿੱਚੋਂ ਲੰਘੇ ਨÏਜਵਾਨਾਂ ਲਈ ਗੰਭੀਰ ਅਨਿਸਚਿਤਤਾ ਪੈਦਾ ਕਰ ਦਿੱਤੀ ਸੀ¢ਤੈਅਸ਼ੁਦਾ ਪ੍ਰਕਿਰਿਆਵਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੂੰ ਸਿੱਖਿਆ ਵਿਭਾਗ ਵਿੱਚ ਆਪਣੇ ਕਾਰਜਕਾਲ ਦÏਰਾਨ ਲਏ ਗਏ ਫੈਸਲਿਆਂ ਬਾਰੇ ਜਵਾਬ ਦੇਣਾ ਪਵੇਗਾ ¢
ਚੀਮਾ ਨੇ ਕਿਹਾ ਕਿ ਇੱਕ ਹਾਕੀ ਖਿਡਾਰੀ ਵਜੋਂ ਪਰਗਟ ਸਿੰਘ ਦੀਆਂ ਪ੍ਰਾਪਤੀਆਂ ਅਤੇ ਭਾਰਤੀ ਹਾਕੀ ਵਿੱਚ ਉਨ੍ਹਾ ਦੇ ਯੋਗਦਾਨ ਬਾਰੇ ਕੋਈ ਸ਼ੱਕ ਨਹੀਂ, ਪਰ ਖੇਡ ਮੰਤਰੀ ਵਜੋਂ ਉਨ੍ਹਾ ਦੇ ਰਿਕਾਰਡ ਦਾ ਵੱਖਰੇ ਤÏਰ ‘ਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ¢ ਖੇਡਾਂ ਅਤੇ ਖਿਡਾਰੀਆਂ ਦੀਆਂ ਲੋੜਾਂ ਬਾਰੇ ਉਨ੍ਹਾ ਦੇ ਆਪਣੇ ਤਜਰਬੇ ਦੇ ਬਾਵਜੂਦ ਪਿਛਲੀ ਸਰਕਾਰ ਦÏਰਾਨ ਖੇਡ ਬਜਟ ਲਗਭਗ 147 ਕਰੋੜ ਹੀ ਰਿਹਾ¢ਇਸ ਦੇ ਉਲਟ ਵਿੱਤ ਮੰਤਰੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਖੇਡਾਂ ਲਈ ਬਜਟ ਵਿੱਚ ਵਾਧਾ ਕੀਤਾ ਹੈ, ਮÏਜੂਦਾ ਬਜਟ ਵਿੱਚ 1,746 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ¢