24.3 C
Jalandhar
Thursday, March 28, 2024
spot_img

ਕੰਬਾਅ ਦੇਣ ਵਾਲਾ ਖੁਦਕੁਸ਼ੀ ਨੋਟ

ਨਵੀਂ ਦਿੱਲੀ : 50 ਸਾਲਾਂ ਦੀ ਔਰਤ ਤੇ ਉਸ ਦੀਆਂ ਦੋ ਧੀਆਂ ਨੇ ਆਪਣੇ ਦੱਖਣੀ ਦਿੱਲੀ ਸਥਿਤ ਫਲੈਟ ਨੂੰ ‘ਗੈਸ ਚੈਂਬਰ’ ਵਿਚ ਤਬਦੀਲ ਕਰਕੇ ਖੁਦਕੁਸ਼ੀ ਕਰ ਲਈ |
ਵਸੰਤ ਵਿਹਾਰ ਦੇ ਇਸ ਫਲੈਟ ਵਿਚ ਪਹੁੰਚੀ ਦਿੱਲੀ ਪੁਲਸ ਨੇ ਮੰਜੂ ਤੇ ਉਸ ਦੀਆਂ ਦੋ ਧੀਆਂ ਅੰਸ਼ਿਕਾ ਤੇ ਅੰਕੂ ਦੀਆਂ ਲਾਸ਼ਾਂ ਬਰਾਮਦ ਕੀਤੀਆਂ | ਖੁਦਕੁਸ਼ੀ ਦੇ ਤਰੀਕੇ ਬਾਰੇ ਫਲੈਟ ਵਿੱਚੋਂ ਮਿਲਿਆ ‘ਖੁਦਕੁਸ਼ੀ ਨੋਟ’ ਕੰਬਣੀ ਛੇੜਨ ਵਾਲਾ ਹੈ | ਪੁਲਸ ਮੁਤਾਬਕ ਸਾਰੇ ਦਰਵਾਜ਼ੇ, ਖਿੜਕੀਆਂ ਤੇ ਵੈਂਟੀਲੇਟਰ ਪੋਲੀਥੀਨ ਨਾਲ ਢਕੇ ਹੋਏ ਸਨ, ਰਸੋਈ ਗੈਸ ਸਿਲੰਡਰ ਚਾਲੂ ਕੀਤਾ ਗਿਆ ਸੀ ਤੇ ਕੋਲੇ ਦੀ ਅੰਗੀਠੀ ਬਲ ਰਹੀ ਸੀ | ਇਸ ਕਾਰਨ ਕਮਰੇ ਵਿਚ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਇਕੱਠੀ ਹੋ ਗਈ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ | ਪੁਲਸ ਨੂੰ ਤਿੰਨਾਂ ਦੀਆਂ ਲਾਸ਼ਾਂ ਬੈੱਡਰੂਮ ਵਿਚ ਪਈਆਂ ਮਿਲੀਆਂ, ਜਿਨ੍ਹਾਂ ਕੋਲ ਕੋਲੇ ਦੀ ਅੱਗ ਬਲ ਰਹੀ ਸੀ | ਸੁਸਾਈਡ ਨੋਟ ਵਿਚ ਫਲੈਟ ‘ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਮਾਚਿਸ ਨਾ ਜਗਾਉਣ, ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ | ਅੰਗਰੇਜ਼ੀ ਵਿਚ ਸੁਸਾਈਡ ਨੋਟ ਵਿਚ ਲਿਖਿਆ ਸੀ, ‘ਬਹੁਤ ਜ਼ਿਆਦਾ ਜ਼ਹਿਰੀਲੀ ਗੈਸ, ਕਾਰਬਨ ਮੋਨੋਆਕਸਾਈਡ ਅੰਦਰ, ਇਹ ਜਲਣਸ਼ੀਲ ਹੈ | ਕਿਰਪਾ ਕਰਕੇ ਖਿੜਕੀ ਖੋਲ੍ਹ ਕੇ ਤੇ ਪੱਖਾ ਚਲਾ ਕੇ ਕਮਰੇ ਨੂੰ ਹਵਾਦਾਰ ਕਰੋ | ਮਾਚਿਸ, ਮੋਮਬੱਤੀ ਜਾਂ ਕਿਸੇ ਵੀ ਚੀਜ਼ ਦੀ ਰੋਸ਼ਨੀ ਨਾ ਕਰੋ! ਪਰਦਾ ਹਟਾਉਣ ਵੇਲੇ ਸਾਵਧਾਨ ਰਹੋ, ਕਿਉਂਕਿ ਕਮਰਾ ਖਤਰਨਾਕ ਗੈਸ ਨਾਲ ਭਰਿਆ ਹੋਇਆ ਹੈ ਤੇ ਸਾਹ ਨਾ ਲਓ |’
ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਔਰਤ ਦੇ ਪਤੀ ਦੀ ਪਿਛਲੇ ਸਾਲ ਕੋਵਿਡ ਨਾਲ ਮੌਤ ਹੋ ਗਈ ਸੀ ਅਤੇ ਪਰਵਾਰ ਉਦੋਂ ਤੋਂ ਪ੍ਰੇਸ਼ਾਨ ਸੀ | ਪੁਲਸ ਨੂੰ ਪਤਾ ਲੱਗਾ ਹੈ ਕਿ ਔਰਤ ਵੀ ਬਿਮਾਰ ਸੀ ਤੇ ਦੇਰ ਤੋਂ ਬਿਸਤਰ ‘ਤੇ ਸੀ |
ਨਿਗਮ ਦੇ ਕੌਂਸਲਰ ਤੇ ਗੁਆਂਢੀ ਮਨੀਸ਼ ਅਗਰਵਾਲ ਨੇ ਦੱਸਿਆ ਕਿ ਵਸੰਤ ਅਪਾਰਟਮੈਂਟਸ ਵਿਚ ਗਰਾਊਾਡ ਫਲੋਰ ‘ਤੇ ਮਿ੍ਤਕ ਪਰਵਾਰ ਦੇ ਨਾਂਅ ‘ਤੇ ਦੋ ਫਲੈਟ ਸਨ | ਪਰਵਾਰ ਦੇ ਤਿੰਨੋਂ ਮੈਂਬਰ ਫਲੈਟ ਨੰਬਰ-207 ਵਿਚ ਇਕੱਠੇ ਰਹਿੰਦੇ ਸਨ, ਜਦਕਿ ਦੂਜਾ ਫਲੈਟ ਕਿਰਾਏ ‘ਤੇ ਦਿੱਤਾ ਗਿਆ ਸੀ, ਪਰ ਕੁਝ ਮਹੀਨੇ ਪਹਿਲਾਂ ਹੀ ਖਾਲੀ ਹੋ ਗਿਆ ਸੀ |

Related Articles

LEAVE A REPLY

Please enter your comment!
Please enter your name here

Latest Articles