ਕੋਰੋਨਾ ਕਾਲ ਦੌਰਾਨ ਐਂਟੀਬਾਇਓਟਿਕਸ ਨੇ ਹੋਰ ਫੈਲਾਇਆ ‘ਸੁਪਰਬਗ’

0
140

ਵਾਸ਼ਿੰਗਟਨ : ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦੇ ਤਾਜ਼ਾ ਅਧਿਐਨ ’ਚ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਦਿੱਤੇ ਗਏ ਐਂਟੀਬਾਇਓਟਿਕਸ ਨੇ ਸੁਪਰਬਗ ਮਤਲਬ ਐਂਟੀਬਾਇਕ੍ਰੋਬਿਅਲ ਰੈਜ਼ਿਸਟੈਂਸ (ਏ ਐੱਮ ਆਰ) ਨੂੰ ਹੋਰ ਜ਼ਿਆਦਾ ਫੈਲਾਅ ਦਿੱਤਾ। ਏ ਐੱਮ ਆਰ ਇੱਕ ਤਰ੍ਹਾਂ ਦੀ ਪ੍ਰਤੀਕੂਲ ਸਮਰਥਾ ਹੈ, ਜੋ ਬਹੁਤ ਜਿਆਦਾ ਐਂਟੀਬਾਇਓਟਿਕਸ ਸਰੀਰ ’ਚ ਜਾਣ ਨਾਲ ਪੈਦਾ ਹੁੰਦੀ ਹੈ। ਇਸ ਨਾਲ ਸਰੀਰ ’ਤੇ ਦਵਾਈਆਂ, ਖਾਸ ਕਰਕੇ ਐਂਟੀਬਾਇਓਟਿਕਸ ਦਾ ਅਸਰ ਘੱਟ ਹੋ ਜਾਂਦਾ ਹੈ। ਡਬਲਯੂ ਐੱਚ ਓ ਦੀ ਰਿਪੋਰਟ ਜਨਵਰੀ 2020 ਤੋਂ ਮਾਰਚ 2023 ਵਿਚਾਲੇ 65 ਦੇਸ਼ਾਂ ’ਚ ਕੋਵਿਡ ਕਾਰਨ ਭਰਤੀ ਕਰੀਬ ਸਾਢੇ ਚਾਰ ਲੱਖ ਮਰੀਜ਼ਾਂ ਦੇ ਡਾਟਾ ’ਤੇ ਅਧਾਰਤ ਹੈ। ਡਬਲਯੂ ਐੱਚ ਓ ਦਾ ਕਹਿਣਾ ਹੈ ਕਿ ਦੁਨੀਆ ਭਰ ’ਚ ਕੋਵਿਡ ਮਹਾਂਮਾਰੀ ਕਾਰਨ ਜਿੰਨੇ ਲੋਕ ਹਸਪਤਾਲਾਂ ’ਚ ਭਰਤੀ ਹੋਏ ਸਨ, ਉਨ੍ਹਾਂ ’ਚੋਂ ਸਿਰਫ਼ ਅੱਠ ਫੀਸਦੀ ਨੂੰ ਬੈਕਟੀਰੀਅਲ ਸੰਕਰਮਣ ਹੋਇਆ ਸੀ। ਉਨ੍ਹਾਂ ਨੂੰ ਹੀ ਐਂਟੀਬਾਇਓਟਿਕਸ ਦੀ ਜ਼ਰੂਰਤ ਸੀ, ਸਾਵਧਾਨੀ ਦੇ ਨਾਂਅ ’ਤੇ ਕਰੀਬ 75 ਫੀਸਦੀ ਮਰੀਜ਼ਾਂ ਨੂੰ ਐਂਟੀਬਾਇਓਟਿਕ ਦਵਾਈਆਂ ਦਵਾਈਆਂ ਦਿੱਤੀਆਂ ਗਈਆਂ। ਸਭ ਤੋਂ ਜ਼ਿਆਦਾ ਐਂਟੀਬਾਇਓਟਿਕਸ ਦਵਾਈਆਂ 81 ਫੀਸਦੀ ਉਨ੍ਹਾਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ, ਜਿਨ੍ਹਾਂ ’ਚ ਕੋਵਿਡ ਦੇ ਲੱਛਣ ਬਹੁਤ ਜ਼ਿਆਦਾ ਸਨ। ਘੱਟ ਲੱਛਣਾਂ ਵਾਲੇ ਕੋਵਿਡ ਮਰੀਜ਼ਾਂ ਨੂੰ ਵੀ ਐਂਟੀਬਾਓਟਿਕ ਦਵਾਈਆਂ ਦਿੱਤੀਆਂ ਗਈਆਂ। ਸੁਪਰਬਗ (ਐਂਟੀਬਾਇਓਟਿਕ ਦਵਾਈਆਂ ਦਾ ਸਰੀਰ ’ਤੇ ਅਸਰ ਖ਼ਤਮ ਹੋਣਾ) ਸਿਹਤ ਲਈ ਵੱਡੇ ਖ਼ਤਰੇ ’ਚੋਂ ਇੱਕ ਮੰਨਿਆ ਜਾਂਦਾ ਹੈ। ਅਨੁਮਾਨ ਹੈ ਕਿ 2019 ’ਚ ਇਸ ਨਾਲ 12.7 ਲੱਖ ਲੋਕਾਂ ਦੀ ਜਾਨ ਗਈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 2050 ਤੱਕ ਇਹ ਵੱਡਾ ਖ਼ਤਰਾ ਹੋਵੇਗਾ ਅਤੇ ਇਸ ਨਾਲ ਹਰ ਸਾਲ ਇੱਕ ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ’ਤੇ ਐਂਟੀਬਾਓਟਿਕ ਦਵਾਈਆਂ ਦਾ ਅਸਰ ਨਹੀਂ ਹੋਵੇਗਾ।

LEAVE A REPLY

Please enter your comment!
Please enter your name here