ਪੁਤਿਨ ਪੰਜਵੀਂ ਵਾਰ ਬਣੇ ਰੂਸ ਦੇ ਰਾਸ਼ਟਰਪਤੀ

0
149

ਮਾਸਕੋ : ਵਲਾਦੀਮੀਰ ਪੁਤਿਨ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਗਏ। ਮਾਸਕੋ ਦੇ ਗ੍ਰੈਂਡ ਕ੍ਰੈਮਲਿਨ ਪੈਲੇਸ ’ਚ ਪੁਤਿਨ ਨੇ 33 ਸ਼ਬਦਾਂ ’ਚ ਸਹੁੰ ਚੁੱਕੀ। ਇਹ ਉਹੀ ਜਗ੍ਹਾ ਹੈ, ਜਿੱਥੇ ਰੂਸ ਦੇ ਜ਼ਾਰ ਪਰਵਾਰ ਦੇ 3 ਰਾਜਿਆਂ (ਅਲੈਕਜ਼ੈਂਡਰ-2, ਅਲੈਕਜ਼ੈਂਡਰ-3 ਅਤੇ ਨਿਕੋਲਸ-2) ਦੀ ਤਾਜਪੋਸ਼ੀ ਹੋਈ ਸੀ। ਸਹੁੰ ਚੁੱਕਣ ਤੋਂ ਬਾਅਦ ਪੁਤਿਨ ਨੇ ਕਿਹਾ, ‘ਅਸੀਂ ਹੋਰ ਮਜ਼ਬੂਤ ਹੋਵਾਂਗੇ। ਅਸੀਂ ਉਨ੍ਹਾਂ ਦੇਸ਼ਾਂ ਦੇ ਨਾਲ ਆਪਣੇ ਰਿਸ਼ਤੇ ਵੀ ਮਜ਼ਬੂਤ ਕਰਾਂਗੇ, ਜੋ ਸਾਨੂੰ ਦੁਸ਼ਮਣ ਸਮਝਦੇ ਹਨ। ਮੈਂ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।’ ਰੂਸ ’ਚ 15-17 ਮਾਰਚ ਨੂੰ ਹੋਈਆਂ ਚੋਣਾਂ ’ਚ ਪੁਤਿਨ ਨੂੰ 88 ਫੀਸਦੀ ਵੋਟ ਮਿਲੇ ਸਨ। ਉਨ੍ਹਾ ਦੇ ਵਿਰੋਧੀ ਨਿਕੋਲੇ ਖਾਰਿਤੋਨੋਵ ਨੂੰ ਸਿਰਫ਼ 4 ਫੀਸਦੀ ਵੋਟ ਮਿਲੇ ਸਨ। ਪੁਤਿਨ ਦੇ ਸਹੁੰ ਚੁੱਕ ਸਮਾਗਮ ਦਾ ਅਮਰੀਕਾ, ਬਿ੍ਰਟੇਨ ਅਤੇ ਕਈ ਯੂਰਪੀਨ ਦੇਸ਼ਾਂ ਨੇ ਬਾਈਕਾਟ ਕੀਤਾ ਸੀ। ਪੁਤਿਨ ਨੇ ਇਸ ਤੋਂ ਪਹਿਲਾਂ ਸਾਲ 2000 ’ਚ ਪਹਿਲੀ ਵਾਰ ਰਾਸ਼ਟਰਪਤੀ ਦੀ ਸਹੁੰ ਚੁੱਕੀ ਸੀ, ਇਸ ਤੋਂ ਬਾਅਦ 2004, 2012 ਅਤੇ 2014 ’ਚ ਵੀ ਉਹ ਰਾਸ਼ਟਰਪਤੀ ਬਣੇ।

LEAVE A REPLY

Please enter your comment!
Please enter your name here